ਜਲੰਧਰ ਦੇ ਸਿਵਲ ਹਸਪਤਾਲ ਦੀ ਹਾਲਤ ਹੋਈ ਖਸਤਾ, ਡਾਕਟਰ ਲਗਾ ਰਿਹੈ ਇਸ ਤਰ੍ਹਾਂ ਦੇ ਜੁਗਾੜ

By  Joshi November 12th 2018 01:37 PM

ਜਲੰਧਰ ਦੇ ਸਿਵਲ ਹਸਪਤਾਲ ਦੀ ਹਾਲਤ ਹੋਈ ਖਸਤਾ, ਡਾਕਟਰ ਲਗਾ ਰਿਹੈ ਇਸ ਤਰ੍ਹਾਂ ਦੇ ਜੁਗਾੜ,ਜਲੰਧਰ: ਜਲੰਧਰ ਦੇ ਸਿਵਲ ਹਸਪਤਾਲ ਦੀ ਹਾਲਤ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਕਰਮਚਾਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਕੋਲ ਇੱਕ ਰਜਿਸਟਰ ਖਰੀਦਣ ਲਈ ਵੀ ਪੈਸੇ ਨਹੀਂ ਹਨ, ਜਿਸ ਦੌਰਾਨ ਹਸਪਤਾਲ ਦੇ ਡਾਕਟਰ ਪ੍ਰੇਸ਼ਾਨ ਹੋ ਰਹੇ ਹਨ। ਸੂਤਰਾਂ ਅਨੁਸਾਰ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਡਾਕਟਰਾਂ ਦੀ ਡਿਊਟੀ ਰੂਮ 'ਚ ਡੈੱਡ ਬਾਡੀ ਰਜਿਸਟਰ ਕਾਫੀ ਦਿਨਾਂ ਤੋਂ ਭਰ ਚੁੱਕਾ ਹੈ ਅਤੇ ਡਾਕਟਰ ਇਸ ਲਈ ਮੈਡੀਕਲ ਸੁਪਰਡੈਂਟ ਦਫਤਰ ਕਹਿ ਚੱਕੇ ਹਨ, ਪਰ ਅਜੇ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਡਾਕਟਰਾਂ ਨੇ ਦੇਸ਼ੀ ਜੁਗਾੜ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਹੋਰ ਪੜ੍ਹੋ: ਮੁੰਡੇ ਦੀ ਇੱਛਾ ਰੱਖਣ ਵਾਲੀ ਮਾਂ ਨੇ ਨਵਜਾਤ ਬੱਚੀ ਨਾਲ ਕੀਤਾ ਇਹ ਘਿਨੌਣਾ ਕੰਮ, ਜਾਣੋ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸਟਾਫ ਨਰਸਾਂ ਨੂੰ ਵੀ ਮਰੀਜ਼ਾਂ ਦੀ ਐਂਟਰੀ ਕਰਨ ਵਾਲਾ ਰਜਿਸਟਰ ਕਾਫੀ ਸਮਾਂ ਦਫਤਰ ਤੋਂ ਜਾਰੀ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਨਰਸਾਂ ਨੇ ਖੁਦ ਪੈਸੇ ਪਾ ਕੇ ਰਜਿਸਟਰ ਖਰੀਦਿਆ ਸੀ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਬਾਕੀ ਹਿੱਸਿਆਂ ਦੀ ਹਾਲਤ ਵੀ ਖ਼ਰਾਬ ਹੈ, ਐਮਰਜੈਂਸੀ ਵਾਰਡ ਦੇ ਦਰਵਾਜੇ ਟੁੱਟੇ ਹੋਏ ਹਨ। ਮਰੀਜ਼ਾਂ ਦੇ ਪਿੰਨ ਲਈ ਪਾਣੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ, ਜਿਸ ਦੌਰਾਨ ਇਥੇ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। —PTC News

Related Post