2 ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਹੋਰ ਕਸ਼ਮੀਰੀ ਵਿਦਿਆਰਥੀਆਂ ਡਰੇ, ਕਈਆਂ ਨੇ ਕੀਤਾ ਇਹ ਕੰਮ

By  Joshi November 9th 2018 02:09 PM

2 ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਹੋਰ ਕਸ਼ਮੀਰੀ ਵਿਦਿਆਰਥੀਆਂ ਡਰੇ, ਕਈਆਂ ਨੇ ਕੀਤਾ ਇਹ ਕੰਮ,ਜਲੰਧਰ: ਪਿਛਲੇ ਦਿਨੀ ਪੰਜਾਬ ਪੁਲਿਸ ਨੇ ਮਕਸੂਦਾਂ ਥਾਣੇ ਦੇ ਬੰਬ ਧਮਾਕੇ ਮਾਮਲੇ ਵਿੱਚ 2 ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੌਰਾਨ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀਆਂ ਵਿੱਚ ਡਰ ਦੀ ਭਾਵਨਾ ਜ਼ਿਆਦਾ ਵਧ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਤੋਂ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀ ਪੀ.ਜੀ. ਛੱਡ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਪੰਜਾਬ ਵਿਚ ਪੜ੍ਹਨ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ ਕਿ ਪਤਾ ਨਹੀਂ ਕਦੋਂ ਕਿਸ ਵਿਦਿਆਰਥੀ ਨੂੰ ਪੰਜਾਬ ਪੁਲਸ ਚੁੱਕ ਕੇ ਲੈ ਜਾਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ 'ਤੇ ਗਏ ਵਿਦਿਆਰਥੀ ਨੇ ਇਸ ਡਰ ਦੇ ਮਾਰੇ ਆਪਣੀਆਂ ਛੁੱਟੀਆਂ ਵੀ ਵਧਾ ਲਈਆਂ ਹਨ। ਹੋਰ ਪੜ੍ਹੋ: ਜਦੋਂ ਬੱਚੇ ਦਾ ਖੋਲ੍ਹਿਆ ਸਕੂਲ ਬੈਗ ਤਾਂ ਲੋਕਾਂ ਦੇ ਸੁੱਕੇ ਸਾਹ ,ਦੇਖੋ ਵੀਡੀਓ ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਜਲੰਧਰ ਵਿਚ 22 ਅਕਤੂਬਰ ਨੂੰ ਕਸ਼ਮੀਰੀ ਵਿਦਿਆਰਥੀਆਂ ਨੂੰ ਹੀ ਨਿਸ਼ਾਨਾ ਬਣਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਰੱਦ ਕੀਤਾ ਸੀ। ਇਸ ਦੇ ਬਾਵਜੂਦ ਕਸ਼ਮੀਰੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ਵਿਚ ਪੰਜਾਬ ਪੁਲਸ ਦੀ ਦਹਿਸ਼ਤ ਹੈ। —PTC News    

Related Post