ਜਲੰਧਰ ਦੀਆਂ ਸੜਕਾਂ ਹੋਈਆਂ ਜਲਥਲ, ਨਗਰ-ਨਿਗਮ ਦੀ ਖੁੱਲ੍ਹੀ ਪੋਲ (ਤਸਵੀਰਾਂ)

By  Jashan A July 11th 2019 12:28 PM
ਜਲੰਧਰ ਦੀਆਂ ਸੜਕਾਂ ਹੋਈਆਂ ਜਲਥਲ, ਨਗਰ-ਨਿਗਮ ਦੀ ਖੁੱਲ੍ਹੀ ਪੋਲ (ਤਸਵੀਰਾਂ),ਜਲੰਧਰ: ਲਗਾਤਾਰ ਵੱਧ ਰਹੀ ਗਰਮੀ ਨੂੰ ਲੈ ਕੇ ਜਿੱਥੇ ਲੋਕ ਪਰੇਸ਼ਾਨ ਸਨ, ਉਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋਈ। ਇਸ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿਵਾ ਦਿੱਤੀ, ਪਰ ਕਈ ਥਾਈਂ ਨਗਰ ਨਿਗਮ ਦੀ ਪੋਲ ਖੋਲ ਦਿੱਤੀ। ਅਜੇ ਬਰਸਾਤੀ ਸੀਜ਼ਨ ਦੀਆਂ 1-2 ਬਰਸਾਤਾਂ ਹੀ ਹੋਈਆਂ ਹਨ ਜੋ ਜਲੰਧਰ ਨਗਰ ਨਿਗਮ ਦੀ ਪੋਲ ਖੋਲ੍ਹ ਗਈਆਂ ਹਨ।ਜਲੰਧਰ ਦੇ ਅੰਦਰ ਡੁੱਬਿਆ ਜਲੰਧਰ ਦਾ ਹਰ ਇਲਾਕਾ 'ਚ ਪਾਣੀ ਨਾਲ ਭਰਿਆ ਦਿੱਸਿਆ। ਜਲੰਧਰ 'ਚ ਕਿਤੇ ਵੀ ਪਾਣੀ ਦੇ ਨਿਕਾਸ ਦੇ ਪ੍ਰਬੰਧ ਨਹੀਂ ਕੀਤੇ। ਹੋਰ ਪੜ੍ਹੋ:ਵਿਸ਼ਵ ਕੱਪ 2019: ਜਾਣੋ, ਕਿਹੜੀ ਟੀਮ ਕਿਵੇਂ ਪਹੁੰਚ ਸਕਦੀ ਹੈ ਸੈਮੀਫਾਈਨਲ 'ਚ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਜਲੰਧਰ ਦੀਆਂ ਸੜਕਾਂ ਪਾਣੀ ਨਾਲ ਜਲਥਲ ਹੋਈਆਂ ਪਈਆਂ ਹਨ। ਉਥੇ ਹੀ ਦੂਜੇ ਪਾਸੇ ਭਾਰੀ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ਕਿਉਂਕਿ ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦੇ ਲਈ ਕਾਫੀ ਪਾਣੀ ਦੀ ਲੋੜ ਹੁੰਦੀ ਹੈ। -PTC News

Related Post