ਜੰਮੂ-ਕਸ਼ਮੀਰ 'ਚ ਖੁੱਲ੍ਹੇ 190 ਸਕੂਲ - ਕਾਲਜ ,15 ਦਿਨ ਬਾਅਦ ਬੱਚੇ ਗਏ ਸਕੂਲ ,ਸੁਰੱਖਿਆ ਬਲ ਤਾਇਨਾਤ

By  Shanker Badra August 19th 2019 01:09 PM

ਜੰਮੂ-ਕਸ਼ਮੀਰ 'ਚ ਖੁੱਲ੍ਹੇ 190 ਸਕੂਲ - ਕਾਲਜ ,15 ਦਿਨ ਬਾਅਦ ਬੱਚੇ ਗਏ ਸਕੂਲ ,ਸੁਰੱਖਿਆ ਬਲ ਤਾਇਨਾਤ:ਜੰਮੂ ਕਸ਼ਮੀਰ : ਜੰਮੂ-ਕਸ਼ਮੀਰ 'ਚ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ। ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿਚ ਸੋਮਵਾਰ ਨੂੰ ਸਕੂਲ -ਕਾਲਜ ਖੁੱਲ੍ਹ ਗਏ ਹਨ। ਕਸ਼ਮੀਰ ਦੇ ਸ਼ੋਪੀਆ 'ਚ 15 ਦਿਨ ਬਾਅਦ ਬੱਚੇ ਸਕੂਲ ਜਾਂਦੇ ਦਿਖਾਈ ਦੇ ਰਹੇ ਹਨ। ਸ੍ਰੀਨਗਰ 'ਚ ਸਕੂਲ-ਕਾਲਜ ਖੁੱਲ੍ਹ ਗਏ ਹਨ ਪਰ ਹਾਲੇ ਵੀ ਇਕ ਅਜੀਬ ਸੰਨਾਟਾ ਪਸਰਿਆ ਹੋਇਆ ਹੈ। ਬੱਚੇ ਹੌਲੀ-ਹੌਲੀ ਸਕੂਲ ਪਹੁੰਚ ਰਹੇ ਹਨ, ਹਾਲਾਂਕਿ ਬੱਚਿਆਂ ਦੀ ਗਿਣਤੀ ਕਾਫ਼ੀ ਘੱਟ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਕੋਈ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ, ਇਸ ਲਈ ਸੁਰੱਖਿਆ ਬਲ ਚੱਪੇ-ਚੱਪੇ 'ਤੇ ਤਾਇਨਾਤ ਹਨ।Jammu and Kashmir 190 Schools And Coolage Reopenਇਸ ਦੌਰਾਨ ਕਰੀਬ 14 ਦਿਨਾਂ ਬਾਅਦ ਘਾਟੀ 'ਚ 190 ਸਕੂਲ-ਕਾਲਜ ਖੋਲ੍ਹੇ ਗਏ ਹਨ, ਅਜਿਹੇ 'ਚ ਇਕ ਵਾਰ ਮੁੜ ਸੁਰੱਖਿਆ ਬਲਾਂ ਲਈ ਸ਼ਾਂਤ ਮਾਹੌਲ ਬਣਾਈ ਰੱਖਣ ਦੀ ਚੁਣੌਤੀ ਹੈ। ਜੰਮੂ-ਕਸ਼ਮੀਰ 'ਚ ਧਾਰਾ 370 ਲਾਗੂ ਹੋਣ 'ਤੇ ਕੇਂਦਰ ਸ਼ਾਸਿਤ ਸੂਬਾ ਬਣਨ ਤੋਂ ਬਾਅਦ ਕਸ਼ਮੀਰ 'ਚ ਧਾਰਾ 144 ਲਾਗੂ ਸੀ।

Jammu and Kashmir 190 Schools And Coolage Reopen
ਜੰਮੂ-ਕਸ਼ਮੀਰ 'ਚ ਖੁੱਲ੍ਹੇ 190 ਸਕੂਲ - ਕਾਲਜ , 15 ਦਿਨ ਬਾਅਦ ਬੱਚੇ ਗਏ ਸਕੂਲ , ਸੁਰੱਖਿਆ ਬਲ ਤਾਇਨਾਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 11 ਦੀ ਹੋਈ ਮੌਤ

ਜ਼ਿਕਰਯੋਗ ਹੈ ਕਿ ਸੂਬਾ ਪ੍ਰਸ਼ਾਸਨ ਨੇ ਸੂਬੇ ਦੇ ਸਾਰੇ ਸਕੂਲਾਂ-ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਸੋਮਵਾਰ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸਨ। ਪ੍ਰਸ਼ਾਸਨ ਮੁਤਾਬਕ ਕੁਲ 190 ਸਕੂਲਾਂ ਨੂੰ ਖੋਲ੍ਹਿਆ ਜਾਵੇਗਾ।ਦੱਸਣਯੋਗ ਹੈ ਕਿ ਪੰਜ ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰਾਜ ਸਭਾ ਵਿਚ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਦੇ ਐਲਾਨ ਕਰਨ ਤੋਂ ਪੰਜ ਘੰਟੇ ਪਹਿਲਾਂ ਕਸ਼ਮੀਰ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਸਕੂਲਾਂ - ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

-PTCNews

Related Post