ਜੰਮੂ-ਕਸ਼ਮੀਰ ਨੂੰ ਲੈ ਕੇ ਕੇਂਦਰੀ ਕੈਬਨਿਟ ਦੀ ਮੀਟਿੰਗ ਖ਼ਤਮ , ਰਾਜ ਸਭਾ ਅਤੇ ਲੋਕ ਸਭਾ 'ਚ ਬਿਆਨ ਦੇਣਗੇ ਅਮਿਤ ਸ਼ਾਹ

By  Shanker Badra August 5th 2019 11:10 AM -- Updated: August 5th 2019 11:15 AM

ਜੰਮੂ-ਕਸ਼ਮੀਰ ਨੂੰ ਲੈ ਕੇ ਕੇਂਦਰੀ ਕੈਬਨਿਟ ਦੀ ਮੀਟਿੰਗ ਖ਼ਤਮ , ਰਾਜ ਸਭਾ ਅਤੇ ਲੋਕ ਸਭਾ 'ਚ ਬਿਆਨ ਦੇਣਗੇ ਅਮਿਤ ਸ਼ਾਹ:ਨਵੀਂ ਦਿੱਲੀ : ਜੰਮੂ-ਕਸ਼ਮੀਰ ਨੂੰ ਲੈ ਕੇ ਅੱਜ ਦਿੱਲੀ 'ਚ ਕੇਂਦਰੀ ਕੈਬਨਿਟ ਦੀ ਅਹਿਮ ਮੀਟਿੰਗ ਖ਼ਤਮ ਹੋ ਗਈ ਹੈ। ਇਹ ਮੀਟਿੰਗ ਅੱਜ ਸਵੇਰੇ 9.30 ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਈ ਹੈ। ਇਸ ਦੌਰਾਨ ਕੈਬਨਿਟ ਮੀਟਿੰਗ 'ਚ ਕੀ ਫ਼ੈਸਲਾ ਲਿਆ ਗਿਆ, ਇਸ ਸੰਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।

Jammu and Kashmir Issue Union Cabinet Meeting End ,Rajya Sabha and Lok Sabha make statement Amit Shah ਜੰਮੂ-ਕਸ਼ਮੀਰ ਨੂੰ ਲੈ ਕੇ ਕੇਂਦਰੀ ਕੈਬਨਿਟ ਦੀ ਮੀਟਿੰਗ ਖ਼ਤਮ , ਰਾਜ ਸਭਾ ਅਤੇ ਲੋਕ ਸਭਾ 'ਚ ਬਿਆਨ ਦੇਣਗੇ ਅਮਿਤ ਸ਼ਾਹ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਅਮਿਤ ਸ਼ਾਹ ਹੁਣ ਥੋੜ੍ਹੀ ਦੇਰ 'ਚ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਸਭਾ 'ਚ ਸਵੇਰੇ 11 ਵਜੇ ਤੇ ਲੋਕ ਸਭਾ 'ਚ ਅੱਜ ਦੁਪਹਿਰ 12 ਵਜੇ ਬੋਲਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਕਸ਼ਮੀਰ ਨੂੰ ਲੈ ਕੇ ਬਿਆਨ ਦੇ ਸਕਦੇ ਹਨ।

  Jammu and Kashmir Issue Union Cabinet Meeting End ,Rajya Sabha and Lok Sabha make statement Amit Shah ਜੰਮੂ-ਕਸ਼ਮੀਰ ਨੂੰ ਲੈ ਕੇ ਕੇਂਦਰੀ ਕੈਬਨਿਟ ਦੀ ਮੀਟਿੰਗ ਖ਼ਤਮ , ਰਾਜ ਸਭਾ ਅਤੇ ਲੋਕ ਸਭਾ 'ਚ ਬਿਆਨ ਦੇਣਗੇ ਅਮਿਤ ਸ਼ਾਹ

ਇਸ ਮੀਟਿੰਗ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਐੱਨਐੱਨਏ ਅਜੀਬ ਡੋਭਾਲ ਵੀ ਮੌਜੂਦ ਰਹੇ ਹਨ। ਅਜਿਹੇ 'ਚ ਕਸ਼ਮੀਰ ਸਬੰਧੀ ਜਾਰੀ ਹਚਲਚ ਦੇ ਦੌਰਾਨ ਪੀਐੱਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਐੱਨਐੱਸਏ ਦੀ ਬੈਠਕ 'ਚ ਕੀ ਫ਼ੈਸਲਾ ਹੁੰਦਾ ਹੈ ਇਸ 'ਤੇ ਹਰ ਕਿਸੇ ਦੀ ਨਜ਼ਰ ਹੈ।

-PTCNews

Related Post