ਜੰਮੂ ਦੇ ਬੱਸ ਸਟੈਂਡ ‘ਤੇ ਹੋਏ ਗ੍ਰੇਨੇਡ ਧਮਾਕੇ 'ਚ ਮ੍ਰਿਤਕਾ ਦੀ ਗਿਣਤੀ ਹੋਈ 2

By  Shanker Badra March 8th 2019 10:34 AM -- Updated: March 8th 2019 07:31 PM

ਜੰਮੂ ਦੇ ਬੱਸ ਸਟੈਂਡ ‘ਤੇ ਹੋਏ ਗ੍ਰੇਨੇਡ ਧਮਾਕੇ 'ਚ ਮ੍ਰਿਤਕਾ ਦੀ ਗਿਣਤੀ ਹੋਈ 2:ਜੰਮੂ : ਜੰਮੂ ਦੇ ਬੱਸ ਸਟੈਂਡ ‘ਤੇ ਬੀਤੇ ਦਿਨ ਵੀਰਵਾਰ ਨੂੰ ਹੋਏ ਗ੍ਰੇਨੇਡ ਧਮਾਕੇ ਵਿੱਚ ਜ਼ਖਮੀ ਹੋਏ ਲੋਕਾਂ ਵਿਚੋਂ ਇਕ ਹੋਰ ਵਿਅਕਤੀ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ਹੈ, ਇਸ ਤਰ੍ਹਾਂ ਇਸ ਹਮਲੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ।ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ।ਜਿਸ ਦੀ ਪਹਿਚਾਣ ਯਾਸਿਰ ਭੱਟ ਵਜੋਂ ਹੋਈ ਹੈ।

Jammu bus stand Grenade blast 2 Death
ਜੰਮੂ ਦੇ ਬੱਸ ਸਟੈਂਡ ‘ਤੇ ਹੋਏ ਗ੍ਰੇਨੇਡ ਧਮਾਕੇ 'ਚ ਮ੍ਰਿਤਕਾ ਦੀ ਗਿਣਤੀ ਹੋਈ 2

ਦੱਸ ਦੇਈਏ ਕਿ ਜੰਮੂ ਦੇ ਬੱਸ ਸਟੈਂਡ ‘ਤੇ ਬੀਤੇ ਦਿਨ ਵੀਰਵਾਰ ਨੂੰ ਗ੍ਰੇਨੇਡ ਧਮਕਾ ਹੋਇਆ ਸੀ।ਇਸ ਧਮਾਕੇ ‘ਚ 2 ਦੀ ਮੌਤ ਹੋ ਗਈ ਹੈ ਜਦਕਿ 32 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ।ਜਿਹਨਾਂ ਦਾ ਜੀਐੱਸਸੀ ਹਸਪਤਾਲ ਵਿੱਚ ਇਲਜ਼ ਚੱਲ ਰਿਹਾ ਹੈ।ਇਸ ਗ੍ਰਨੇਡ ਹਮਲੇ ਵਿਚ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਹਫੜਾ-ਦਫੜੀ ਮਾਹੌਲ ਪੈਦਾ ਹੋ ਗਿਆ ਹੈ।

Jammu bus stand Grenade blast 2 Death
ਜੰਮੂ ਦੇ ਬੱਸ ਸਟੈਂਡ ‘ਤੇ ਹੋਏ ਗ੍ਰੇਨੇਡ ਧਮਾਕੇ 'ਚ ਮ੍ਰਿਤਕਾ ਦੀ ਗਿਣਤੀ ਹੋਈ 2

ਮਿਲੀ ਜਾਣਕਾਰੀ ਮੁਤਾਬਕ ਜਿਸ ਥਾਂ 'ਤੇ ਇਹ ਗ੍ਰੇਨੇਡ ਧਮਾਕਾ ਹੋਇਆ ਹੈ, ਉੱਥੇ ਲੋਕਾਂ ਦੀ ਵੱਡੀ ਭੀੜ ਰਹਿੰਦੀ ਹੈ ਅਤੇ ਆਲੇ-ਦੁਆਲੇ ਬਹੁਤ ਸਾਰੀਆਂ ਦੁਕਾਨਾਂ ਵੀ ਹਨ।ਇਸ ਧਮਾਕੇ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਉੱਥੋਂ ਹਟਾ ਦਿੱਤਾ ਸੀ।ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਬੱਸਾਂ ਨੂੰ ਵੀ ਨੁਕਸਾਨ ਪੁੱਜਾ ਹੈ।

Jammu bus stand Grenade blast 2 Death
ਜੰਮੂ ਦੇ ਬੱਸ ਸਟੈਂਡ ‘ਤੇ ਹੋਏ ਗ੍ਰੇਨੇਡ ਧਮਾਕੇ 'ਚ ਮ੍ਰਿਤਕਾ ਦੀ ਗਿਣਤੀ ਹੋਈ 2

ਜ਼ਿਕਰਯੋਗ ਹੈ ਕਿ ਜੰਮੂ ਮੁੱਖ ਬਸ ਸਟੈਂਡ 'ਚ ਪਿਛਲੇ ਨੌ ਮਹੀਨਿਆਂ 'ਚ ਤੀਜਾ ਵੱਡਾ ਗ੍ਰਨੇਡ ਹਮਲਾ ਹੈ।ਇਸ ਤੋਂ ਪਹਿਲਾਂ ਮਈ 2018 'ਚ ਅੱਤਵਾਦੀਆਂ ਨੇ ਜੰਮੂ ਦੇ ਬੱਸ ਸਟੈਂਡ ਦੇ ਕੋਲ ਗ੍ਰੇਨੇਡ ਨਾਲ ਹਮਲਾ ਕੀਤਾ ਸੀ।ਇਸ ਹਮਲੇ ਵਿੱਚ 5 ਲੋਕ ਜਖ਼ਮੀ ਹੋਏ ਸਨ।ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਸੀ ,ਜਿਸ ਵਿੱਚ 42 ਜਵਾਨ ਸ਼ਹੀਦ ਹੋ ਗਏ ਸਨ।

-PTCNews

Related Post