ਜੰਮੂ ਕਸ਼ਮੀਰ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ ,11 ਦੀ ਮੌਤ, 13 ਹੋਏ ਜ਼ਖ਼ਮੀ

By  Shanker Badra September 14th 2018 12:46 PM

ਜੰਮੂ ਕਸ਼ਮੀਰ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ ,11 ਦੀ ਮੌਤ, 13 ਹੋਏ ਜ਼ਖ਼ਮੀ:ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਠਾਕਰਾਈ ਇਲਾਕੇ 'ਚ ਅੱਜ ਸਵੇਰੇ ਇੱਕ ਵੈਨ ਡੂੰਘੀ ਖੱਡ 'ਚ ਡਿੱਗ ਗਈ ਹੈ।ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ 11 ਵਿਅਕਤੀ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖ਼ਮੀ ਹੋਏ ਹਨ। ਇਸ ਹਾਦਸੇ 'ਚ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਸਬੰਧੀ ਜ਼ਿਲ੍ਹੇ ਦੇ ਡੀ.ਸੀ. ਅੰਗਰੇਜ਼ ਸਿੰਘ ਰਾਣਾ ਨੇ ਦੱਸਿਆ ਕਿ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ।ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। -PTCNews

Related Post