ਜੰਮੂ ਕਸ਼ਮੀਰ 'ਚ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਨੇ ਵੋਟਾਂ ,ਸੁਰੱਖਿਆ ਦੇ ਸਖ਼ਤ ਪ੍ਰਬੰਧ

By  Shanker Badra November 17th 2018 01:28 PM

ਜੰਮੂ ਕਸ਼ਮੀਰ 'ਚ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਨੇ ਵੋਟਾਂ ,ਸੁਰੱਖਿਆ ਦੇ ਸਖ਼ਤ ਪ੍ਰਬੰਧ:ਸ੍ਰੀਨਗਰ: ਜੰਮੂ-ਕਸ਼ਮੀਰ 'ਚ ਅੱਜ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਸਵੇਰ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਇਹ ਚੋਣਾਂ ਸੂਬੇ ਵਿਚ 9 ਗੇੜਾਂ ਤਹਿਤ ਹੋਣਗੀਆਂ।Jammu Kashmir first stage Panchayat elections Votingਅਧਿਕਾਰੀਆਂ ਮੁਤਾਬਕ ਪਹਿਲੇ ਪੜਾਅ ਦੀਆਂ ਚੋਣਾਂ 'ਚ 536 ਸਰਪੰਚੀ ਹਲਕਿਆਂ ਲਈ 427 ਉਮੀਦਵਾਰ ਮੈਦਾਨ `ਚ ਉਤਰੇ ਹਨ।ਦੂਜੇ ਪਾਸੇ 4048 ਪੰਚ ਵਾਰਡਾਂ ਲਈ 5951 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।Jammu Kashmir first stage Panchayat elections Votingਜਾਣਕਾਰੀ ਅਨੁਸਾਰ ਇਹ ਚੋਣਾਂ ਕਸ਼ਮੀਰ ਘਾਟੀ ਦੇ 6 ਜ਼ਿਲ੍ਹਿਆਂ, ਲੱਦਾਖ ਦੇ 2 ਅਤੇ ਜੰਮੂ ਦੇ 7 ਜ਼ਿਲ੍ਹਿਆਂ ਵਿੱਚ ਹੋ ਰਹੀਆਂ ਹਨ।ਘਾਟੀ ਦੇ ਕੁਪਵਾੜਾ ਜ਼ਿਲ੍ਹੇ `ਚ 64 ਸਰਪੰਚ ਹਲਕਿਆਂ ਲਈ 64 ਉਮੀਦਵਾਰ ਅਤੇ 498 ਪੰਚ ਵਾਰਡਾਂ ਲਈ 762 ਉਮੀਦਵਾਰ ਚੋਣਾਂ ਲੜ ਰਹੇ ਹਨ।ਬਾਰਾਮੁਲਾ ਜ਼ਿਲ੍ਹੇ `ਚ 63 ਸਰਪੰਚ ਹਲਕਿਆਂ ਲਈ 148 ਉਮੀਦਵਾਰ ਅਤੇ 497 ਪੰਚ ਵਾਰਡਾਂ ਲਈ 630 ਉਮੀਦਵਾਰ ਚੋਣ ਲੜ ਰਹੇ ਹਨ।ਸ੍ਰੀਨਗਰ `ਚ 45 ਪੰਚ ਵਾਰਡਾਂ ਲਈ 9 ਅਤੇ 26 ਸਰਪੰਚ ਹਲਕਿਆਂ ਲਈ 35 ਉਮੀਦਵਾਰ ਹਨ।Jammu Kashmir first stage Panchayat elections Votingਇਸ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੀ ਵੋਟਿੰਗ ਲਈ ਲੋਕਾਂ ਵਿਚ ਉਤਸ਼ਾਹ ਹੈ ਅਤੇ ਚੋਣਾਂ ਦਾ ਅਮਲ ਅਮਨ ਸ਼ਾਂਤੀ ਨਾਲ ਹੋਵੇ, ਇਸ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

-PTCNews

Related Post