ਜੰਮੂ ਕਸ਼ਮੀਰ 'ਚ ITBP ਜਵਾਨਾਂ ਦੀ ਬੱਸ ਡਿੱਗੀ ਖੱਡ 'ਚ, 1 ਜਵਾਨ ਦੀ ਮੌਤ, 34 ਜ਼ਖਮੀ

By  Jashan A December 24th 2018 11:34 AM -- Updated: December 24th 2018 11:38 AM

ਜੰਮੂ ਕਸ਼ਮੀਰ 'ਚ ITBP ਜਵਾਨਾਂ ਦੀ ਬੱਸ ਡਿੱਗੀ ਖੱਡ 'ਚ, 1 ਜਵਾਨ ਦੀ ਮੌਤ, 34 ਜ਼ਖਮੀ,ਸ਼੍ਰੀਨਗਰ: ਅੱਜ ਸਵੇਰੇ ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਸੁਰੱਖਿਆ ਜਵਾਨਾਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਜਾ ਡਿੱਗੀ। ਭਾਰਤ ਤਿੱਬਤ ਸਰੱਹਦ ਪੁਲਸ (ਆਈ.ਟੀ.ਬੀ.ਪੀ.) ਦੇ ਜਵਾਨਾਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।

jammu kashmir ਜੰਮੂ ਕਸ਼ਮੀਰ 'ਚ ITBP ਜਵਾਨਾਂ ਦੀ ਬੱਸ ਡਿੱਗੀ ਖੱਡ 'ਚ, 1 ਜਵਾਨ ਦੀ ਮੌਤ, 34 ਜ਼ਖਮੀ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਇੱਕ ਜਵਾਨ ਦੀ ਮੌਤ ਹੋ ਗਈ ਅਤੇ 34 ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਹੋਰ ਪੜ੍ਹੋ:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਦਾ ਸਿਲਸਿਲਾ ਜਾਰੀ, ਜਾਣੋ ਅੱਜ ਦੇ ਰੇਟ

ਇਸ ਘਟਨਾ ਦਾ ਪਤਾ ਚੱਲਦਿਆਂ ਘਟਨਾ ਸਥਾਨ 'ਤੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਅਤੇ ਲੋਕਾਂ ਦੀ ਮਦਦ ਨਾਲ ਜਵਾਨਾਂ ਨੂੰ ਬਾਹਰ ਕੱਢਿਆ ਗਿਆ। ਪ੍ਰਸ਼ਾਸਨ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਹੈ।

jammu kashmir ਜੰਮੂ ਕਸ਼ਮੀਰ 'ਚ ITBP ਜਵਾਨਾਂ ਦੀ ਬੱਸ ਡਿੱਗੀ ਖੱਡ 'ਚ, 1 ਜਵਾਨ ਦੀ ਮੌਤ, 34 ਜ਼ਖਮੀ

ਮੌਕੇ 'ਤੇ ਹੈਲੀਕਾਪਟਰ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ 'ਚ ਹੋਈ।

-PTC News

Related Post