ਜੰਮੂ ਕਸ਼ਮੀਰ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 23 ਲੋਕਾਂ ਦੀ ਮੌਤ, 7 ਗੰਭੀਰ ਜ਼ਖਮੀ

By  Jashan A December 8th 2018 11:44 AM -- Updated: December 8th 2018 11:51 AM

ਜੰਮੂ ਕਸ਼ਮੀਰ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 23 ਲੋਕਾਂ ਦੀ ਮੌਤ, 7 ਗੰਭੀਰ ਜ਼ਖਮੀ,ਜੰਮੂ - ਕਸ਼ਮੀਰ ਦੇ ਪੁੰਛ 'ਚ ਡੂੰਘੀ ਖਾਈ 'ਚ ਬੱਸ ਡਿੱਗਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ 23 ਮੁਸਾਫਰਾਂ ਦੀ ਮੌਤ ਅਤੇ 7 ਲੋਕਾਂ ਦੇ ਜਖ਼ਮੀ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਉੱਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਬਸ ਤੋਂ ਬਾਹਰ ਕੱਢਿਆ। ਇਸ ਤੋਂ ਇਲਾਵਾ ਰੇਸਕਿਊ ਆਪਰੇਸ਼ਨ ਕਰਕੇ ਬਚਾਏ ਗਏ ਜ਼ਖਮੀਆਂ ਨੂੰ ਇਲਾਜ ਲਈ ਮੰਡੀ ਦੇ ਸਰਕਾਰੀ ਹਸ‍ਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

bus accidentਸਥਾਨਕ ਰਿਪੋਰਟ ਦੇ ਮੁਤਾਬਕ JK02W0445 ਨੰਬਰ ਦੀ ਬੱਸ ਲੂਰਨ ਤੋਂ ਪੁੰਛ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਬੱਸ 'ਤੇ ਕਾਬੂ ਨਹੀਂ ਰੱਖ ਸਕਿਆ ਜਿਸ ਦੇ ਨਾਲ ਉਹ ਫਿਸਲ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ।

ਦੁਰਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੇਪੁਲਿਸ ਨੇ ਲਾਸ਼ਾਂ ਨੂੰ ਬਸ ਤੋਂ ਬਾਹਰ ਕੱਢਿਆ। ਇਸ ਦੇ ਇਲਾਵਾ ਰੇਸਕਿਊ ਆਪਰੇਸ਼ਨ ਕਰਕੇ ਬਚਾਏ ਗਏ ਜ਼ਖਮੀਆਂ ਨੂੰ ਇਲਾਜ ਲਈ ਮੰਡੀ ਦੇ ਸਰਕਾਰੀ ਹਸ‍ਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪੁਲਿਸ ਮਾਮਲਾ ਦਰਜ ਕਰ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

bus accident ਜੰਮੂ ਕਸ਼ਮੀਰ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 23 ਲੋਕਾਂ ਦੀ ਮੌਤ, 7 ਗੰਭੀਰ ਜ਼ਖਮੀ

ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News

Related Post