Jammu Kashmir: ਅੱਤਵਾਦੀ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਹੇ ਬਾਜ਼, ਕੀਤਾ ਗ੍ਰਨੇਡ ਹਮਲਾ

By  Riya Bawa January 25th 2022 04:58 PM -- Updated: January 25th 2022 05:46 PM

Jammu Kashmir Grenade attack: ਜੰਮੂ-ਕਸ਼ਮੀਰ 'ਚ ਅੱਤਵਾਦੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਮੰਗਲਵਾਰ ਨੂੰ ਸ਼੍ਰੀਨਗਰ ਦੇ ਹਰੀ ਸਿੰਘ ਹਾਈ ਸਟਰੀਟ 'ਤੇ ਅੱਤਵਾਦੀਆਂ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਹੈ। ਹਾਲਾਂਕਿ ਇਸ ਹਮਲੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਆਲੇ-ਦੁਆਲੇ ਦੀਆਂ ਦੁਕਾਨਾਂ ਜਾਂ ਸ਼ੋਅਰੂਮਾਂ ਦੇ ਸ਼ੀਸ਼ੇ ਟੁੱਟ ਗਏ ਹਨ। ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਦਰਅਸਲ, ਜੰਮੂ-ਕਸ਼ਮੀਰ 'ਚ ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਨੂੰ ਖਤਮ ਕਰਨ 'ਚ ਲੱਗੇ ਹੋਏ ਹਨ। ਵੱਖ-ਵੱਖ ਥਾਵਾਂ 'ਤੇ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅੱਤਵਾਦੀਆਂ ਨੂੰ ਢੇਰ ਕੀਤਾ ਜਾ ਰਿਹਾ ਹੈ। ਇਸ ਕਾਰਨ ਅੱਤਵਾਦੀ ਗੁੱਸੇ 'ਚ ਹਨ ਅਤੇ ਅਜਿਹੇ ਹਮਲਿਆਂ ਰਾਹੀਂ ਆਪਣੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ।

ਦੱਸ ਦੇਈਏ ਕਿ ਘਾਟੀ 'ਚ ਅੱਤਵਾਦੀਆਂ ਦੀ ਇਹ ਨਾਪਾਕ ਸਾਜ਼ਿਸ਼ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਮਹੀਨੇ 16 ਜਨਵਰੀ ਨੂੰ ਅੱਤਵਾਦੀਆਂ ਨੇ ਪੁਰਾਣੇ ਸ਼੍ਰੀਨਗਰ ਸ਼ਹਿਰ 'ਚ ਸੁਰੱਖਿਆ ਬਲਾਂ 'ਤੇ ਗ੍ਰਨੇਡ ਸੁੱਟਿਆ ਸੀ।

ਇਸ ਹਮਲੇ 'ਚ ਇਕ ਪੁਲਸ ਕਰਮਚਾਰੀ ਅਤੇ ਇਕ ਨਾਗਰਿਕ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਰਾਫ ਕਦਲ ਖੇਤਰ 'ਚ ਤਾਇਨਾਤ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੇ ਜਵਾਨਾਂ 'ਤੇ ਗ੍ਰੇਨੇਡ ਸੁੱਟਿਆ।

-PTC News

Related Post