ਜਨਤਾ ਕਰਫ਼ਿਊ ਦੇ ਚੱਲਦਿਆਂ ਲਾੜਾ ਪਰਿਵਾਰ ਦੇ 5 ਮੈਂਬਰਾਂ ਨੂੰ ਨਾਲ ਲੈ ਕੇ ਵਿਆਹ ਲਿਆ ਲਾੜੀ

By  Shanker Badra March 22nd 2020 04:35 PM

ਜਨਤਾ ਕਰਫ਼ਿਊ ਦੇ ਚੱਲਦਿਆਂ ਲਾੜਾ ਪਰਿਵਾਰ ਦੇ 5 ਮੈਂਬਰਾਂ ਨੂੰ ਨਾਲ ਲੈ ਕੇ ਵਿਆਹ ਲਿਆ ਲਾੜੀ:ਅਜਨਾਲਾ : ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਅੱਜ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਹੈ। ਜਿਸ ਤਹਿਤ ਲੋਕ ਆਪਣੇ ਘਰਾਂ ਵਿੱਚ ਹਨ। ਅਜਿਹੇ ਮਾਹੌਲ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਵਿੱਚ ਇੱਕ ਜੋੜੇ ਨੇ ਵਿਆਹ ਕਰਵਾਇਆ ਹੈ। ਇਸ ਜੋੜੇ ਨੇ ਮੂੰਹ 'ਤੇ ਮਾਸਕ ਲਗਾ ਕੇ ਬਿਲਕੁੱਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਲਾੜਾ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਨਾਲ ਲੈ ਕੇ ਬਰਾਤ ਲੈ ਕੇ ਗਿਆ ਤੇ ਲਾੜੀ ਨੂੰ ਵਿਆਹ ਲਿਆ ਹੈ। ਲਾੜੇ ਦੇ ਪਿਤਾ ਪਿਤਾ ਸਵਰਨ ਸਿੰਘ ਨੇ ਘੱਟ ਖਰਚੇ ਵਿੱਚ ਇਸ ਵਿਆਹ ਨਾਲ ਖੁਸ਼ੀ ਜਾਹਰ ਕੀਤੀ। ਉਨ੍ਹਾਂ ਕਿਹਾ ਇਸ ਵਿਆਹ ਨਾਲ ਜਿੱਥੇ ਖਰਚੇ ਦੀ ਬਚਤ ਹੋਈ ਹੈ,ਉੱਥੇ ਹੀ ਟਾਈਮ ਬਚਦਾ ਹੈ ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਕਰਨਾ ਚਾਹੀਦਾ ਹੈ।

ਇਸ ਦੌਰਾਨ ਲਾੜੇ ਨੇ ਵੀ ਸਾਦੇ ਢੰਗ ਨਾਲ ਵਿਆਹ ਦੀ ਤਾਰੀਫ਼ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਬਿਲਕੁਲ ਟਾਈਮ ਨਾਲ ਘਰੋਂ ਨਿਕਲ ਗਏ ਸਨ ਅਤੇ 2 ਢਾਈ ਘੰਟੇ ਵਿੱਚ ਇਹ ਅਨੰਦ ਕਾਰਜ ਗੁਰਦੁਆਰਾ ਸ਼ਾਹ ਵਿਖੇ ਕਰਕੇ ਮੁੜ ਘਰ ਵਾਪਸ ਪਰਤਾਏ ਹਨ। ਲਾੜੇ ਨੇ ਦੱਸਿਆ ਕਿ ਬਿਨ੍ਹਾਂ ਇਕੱਠ ਕੀਤੇ ਸਿਰਫ ਘਰ 'ਚੋਂ ਪੰਜ ਬੰਦੇ ਹੀ ਗਏ ਤੇ ਵਿਆਹ ਕੇ ਲੜਕੀ ਨੂੰ ਘਰ ਲੈ ਆਏ ਹਨ।

ਇਸ ਵਿਆਹ ਨੂੰ ਦੇਖ ਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਾਕੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬਿਲਕੁਲ ਵਿਆਹ ਵਿੱਚ ਇਕੱਠ ਨਾ ਕਰਨ ਅਤੇ ਸਾਦੇ ਢੰਗ ਨਾਲ ਵਿਆਹ ਕਰਨ ਤਾਂ ਜੋ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ। ਇਨ੍ਹਾਂ ਲੋਕਾਂ ਵੱਲੋਂ ਬਿਲਕੁਲ ਸਾਦੇ ਢੰਗ ਨਾਲ ਇਹ ਵਿਆਹ ਕਰਕੇ ਦੁਨੀਆਂ ਨੂੰ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਆਈ ਇਸ ਵਿਪਤਾ ਨੂੰ ਰੋਕਿਆ ਜਾ ਸਕਦਾ ਹੈ,ਇਸ ਨਾਲ ਲੜਿਆ ਜਾ ਸਕਦਾ ਹੈ।

-PTCNews

Related Post