#JanataCurfew: ਕੋਰੋਨਾ ਵਾਇਰਸ ਦੀ ਚੇਨ ਤੋੜਨ ਵਾਲਿਆਂ ਦੀ ਹੌਸਲਾ ਅਫਜਾਈ ਲਈ ਲੋਕਾਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ

By  Shanker Badra March 22nd 2020 05:28 PM

#JanataCurfew: ਕੋਰੋਨਾ ਵਾਇਰਸ ਦੀ ਚੇਨ ਤੋੜਨ ਵਾਲਿਆਂ ਦੀ ਹੌਸਲਾ ਅਫਜਾਈ ਲਈ ਲੋਕਾਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ:ਚੰਡੀਗੜ੍ਹ : ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ, ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ 'ਜਨਤਾ ਕਰਫ਼ਿਊ' ਲਗਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ।

#JantaCurfew: People clap and bang thalis to thank the selfless heroes who are helping people fight #coronavirus #JanataCurfew : ਕੋਰੋਨਾ ਵਾਇਰਸ ਦੀ ਚੇਨ ਤੋੜਨ ਵਾਲਿਆਂ ਦੀ ਹੌਸਲਾ ਅਫਜਾਈ ਲਈਲੋਕਾਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ

ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਅਤੇ ਇਸਨੂੰ ਭਾਰਤ ਵਿਚ ਫੈਲਣ ਤੋਂ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀਂ ਅੱਜ ਯਾਨੀ ਕਿ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਤੇ ਨਾਲ ਹੀ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੱਗੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਬਾ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਇਸ ਬੀਮਾਰੀ ਪ੍ਰਤੀ ਲੋਕਾਂ ਜਾਗਰੂਕ ਕਰਨ ਵਿੱਚ ਅਹਿਮ ਰੋਲ ਨਿਭਾਅ ਰਹੇ ਮੀਡੀਆ ਕਰਮੀਆਂ ਦੀ ਹੌਸਲਾ ਅਫਜਾਈ ਲਈ ਸ਼ਾਮੀ 5 ਵਜੇ ਥਾਲ਼ੀਆਂ ਖੜਕਾ, ਤਾੜੀਆਂ ਵਜਾ, ਸੰਖ ਵਜਾ ਅਤੇ ਮੰਦਰਾਂ ਦੀਆਂ ਟੱਲੀਆਂ ਵਜਾਈਆਂ ਜਾਣ।

#JantaCurfew: People clap and bang thalis to thank the selfless heroes who are helping people fight #coronavirus #JanataCurfew : ਕੋਰੋਨਾ ਵਾਇਰਸ ਦੀ ਚੇਨ ਤੋੜਨ ਵਾਲਿਆਂ ਦੀ ਹੌਸਲਾ ਅਫਜਾਈ ਲਈਲੋਕਾਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ

ਜਿਸ ਕਰਕੇ ਅੱਜ ਪੂਰੇ ਦੇਸ਼ ਸਮੇਤ ਪੰਜਾਬ ਦੇ ਹਰ ਸ਼ਹਿਰ ਵਿੱਚ ਲੋਕਾਂ ਆਪਣੇ ਘਰਾਂ ਵਿੱਚ ਰਹਿ ਕੇ ਸਾਰਿਆਂ ਦੀ ਹੌਸਲਾ ਅਫਜਾਈ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦੇਸ਼ ਵਾਸੀਆਂ ਦੇ ਹਿੱਤ ਵਿੱਚ ਜੋ ਵੀ ਫੈਸਲੇ ਲਏ ਹਨ ਉਹ ਬਹੁਤ ਹੀ ਸ਼ਲ਼ਾਘਾਯੋਗ ਹਨ ਅਤੇ ਉਨਾਂ ਦੇ ਹੁਕਮਾਂ ਅਨੁਸਾਰ ਹੀ ਅੱਜ ਸਾਡੇ ਵੱਲੋਂ ਤਾੜੀਆਂ ਵਜਾ ਅਤੇ ਥਾਲੀਆਂ ਖੜਕਾ ਕੇ ਸਾਰੇ ਅਧਿਕਾਰੀਆਂ ਤੇ ਮੀਡੀਆ ਕਰਮੀਆਂ ਦੀ ਹੌਸਲਾ ਅਫਜਾਈ ਕੀਤੀ।

-PTCNews

Related Post