ਸਮਾਂ ਆਉਣ 'ਤੇ ਕਿਸਾਨ ਤੇ ਦਲਿਤ ਵਿਰੋਧੀ ਭਾਜਪਾ ਨੂੰ ਮਜ਼ਾ ਚੱਖਾਵਾਂਗੇ: ਜਸਵੀਰ ਸਿੰਘ ਗੜ੍ਹੀ

By  Jashan A July 22nd 2021 05:46 PM

ਜਲੰਧਰ: ਬਹੁਜਨ ਸਮਾਜ ਪਾਰਟੀ ਦੀ ਜੋਸ਼ ਭਰੀ ਅੰਦੋਲਨਕਾਰੀ ਮੂਵਮੈਂਟ ਨੂੰ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਭਾਜਪਾ ਚ ਗਏ ਬਸਪਾ ਆਗੂ ਸਵਿੰਦਰ ਸਿੰਘ ਛੱਜਲਵੰਡੀ ਸਿਰਫ ਚਾਰ ਦਿਨਾਂ ਬਾਅਦ ਹੀ ਘਰ ਵਾਪਸੀ ਕਰਦੇ ਹੋਏ ਮੁੜ ਬਸਪਾ ਦਾ ਪੱਲਾ ਫੜ ਲਿਆ। ਸੂਬਾ ਜਰਨਲ ਸਕੱਤਰ ਭਗਵਾਨ ਸਿੰਘ ਚੌਹਾਨ ਦੀ ਪ੍ਰੇਰਨਾ ਨਾਲ ਮੁੜ ਤੋ ਸ਼ਾਮਿਲ ਕਰਵਾਉਂਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਬਸਪਾ ਪੰਜਾਬ ਵਿੱਚ ਸੱਤਾ ਦੀ ਜੰਗ ਤੇਜ ਤਰਾਰ ਰੂਪ ਵਿਚ ਲੜ ਰਹੀ ਹੈ। ਜਿਸ ਵਿੱਚ ਕਰਕੇ ਪੂਰੇ ਬਹੁਜਨ ਸਮਜ ਵਿਚ ਜੋਸ਼ ਹੈ ਪ੍ਰੰਤੂ ਭਾਜਪਾ ਪੰਜਾਬੀਆ ਨੂੰ ਗੁੰਮਰਾਹ ਕੰਨ ਪ੍ਰਚਾਰ ਕਰਕੇ ਦਲਿਤ ਮੁੱਖ ਮੰਤਰੀ ਦੇ ਨਾਮ ਤੇ ਭਰਮਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ ਜਦੋਂ ਕੇ ਕੇਂਦਰ ਸਰਕਾਰ ਨੂੰ ਆਮ ਪੰਜਾਬੀਆਂ ਲਈ ਰੋਜ਼ੀ ਰੋਟੀ ਤੇ ਰੁਜਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਗੜ੍ਹੀ ਨੇ ਕਿਹਾ ਕਿ ਸਮਾਂ ਆਉਣ ਤੇ ਕਿਸਾਨ ਤੇ ਦਲਿਤ ਵਿਰੋਧੀ ਭਾਜਪਾ ਨੂੰ ਮਜ਼ਾ ਚੱਖਾਵਾਂਗੇ। ਹੋਰ ਪੜ੍ਹੋ: ਆਈਪੀਐਸ ਅਫ਼ਸਰ ਨੇ ਲਿਖਿਆ, ਪਤਨੀ ਜਲੇਬੀ ਨਹੀਂ ਖਾਣ ਦਿੰਦੀ ,ਪਤਨੀ ਨੇ ਦਿੱਤਾ ਜ਼ਬਰਦਸਤ ਜਵਾਬ ਪੰਜਾਬ ਵਿੱਚ ਕੁਝ ਲੋਕ ਬਸਪਾ ਦੇ ਅਖੌਤੀ ਕਾਂਗਰਸ ਭਾਜਪਾ ਦੇ ਹੱਥਾਂ ਵਿਚ ਖੇਡਕੇ ਝੂਠੇ ਮਿਸਨਰੀਆਂ ਦਾ ਨੀਲਾ ਚੋਗਾ ਪਾਕੇ ਪਾਰਟੀ ਦੇ ਵਰਕਰਾਂ/ਨੇਤਾਵਾਂ ਨੂੰ ਭਰਮਾਉਣ ਲਈ ਨਿੱਤ ਨਵੀਆਂ ਸਾਜਿਸ਼ਾਂ ਘੜ ਰਹੇ ਹਨ, ਜਿਹਨਾਂ ਦੀ ਪਲ ਪਲ ਦੀ ਜਾਣਕਾਰੀ ਪਾਰਟੀ ਕੋਲ ਹੈ, ਜੋਕਿ ਚੱਲੇ ਹੋਏ ਕਾਰਤੂਸ ਤੋਂ ਜਿਆਦਾ ਤਾਕਤ ਨਹੀਂ ਰੱਖਦੇ। ਅੱਜ ਪੂਰੇ ਪੰਜਾਬ ਦੀ ਬਸਪਾ ਇਕਮੁਠ ਤੇ ਇਕਜੁਟ ਹੈ, ਵਿਰੋਧੀ ਪਾਰਟੀਆਂ ਬਸਪਾ ਦੇ ਮਜ਼ਬੂਤ ਕਿਲ੍ਹੇ ਵਿੱਚ ਸ਼ਨ੍ਹ ਲਾਉਣ ਲਈ ਨਾਕਾਮ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਮੌਕੇ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਬਸਪਾ ਦੇ ਮਿਸ਼ਨਰੀ ਨੇਤਾ/ਵਰਕਰਾਂ ਨੂੰ ਇਸ ਨਾਜ਼ੁਕ ਮੌਕੇ ਤੇ ਆਪਣੀ ਨਿੱਜੀ ਕੁਰਸੀ ਲਈ ਸਵਾਰਥ ਛੱਡਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ 'ਚ ਇਕੱਠੇ ਹੋ ਕੇ ਸੱਤਾ ਦੇ ਭਾਗੀਦਾਰ ਬਣਨ ਦਾ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਤੇ ਰੋਹਿਤ ਖੋਖਰ, ਜੋਨ ਇੰਚਾਰਜ ਗੁਰਬਖਸ਼ ਮਹੇ, ਗੁਰਬਖਸ ਸਿੰਘ ਸ਼ੇਰਗਿੱਲ ਆਦਿ ਦੇ ਵਰਕਰ ਸ਼ਾਮਿਲ ਸਨ। -PTC News

Related Post