ਜੌਹਨਸਨ ਐਂਡ ਜੌਹਨਸਨ ਪਾਊਡਰ ਕਾਰਨ 22 ਔਰਤਾਂ ਨੂੰ ਹੋਇਆ ਕੈਂਸਰ ,ਪੜ੍ਹੋ ਪੂਰਾ ਮਾਮਲਾ

By  Shanker Badra July 14th 2018 06:00 PM

ਜੌਹਨਸਨ ਐਂਡ ਜੌਹਨਸਨ ਪਾਊਡਰ ਕਾਰਨ 22 ਔਰਤਾਂ ਨੂੰ ਹੋਇਆ ਕੈਂਸਰ ,ਪੜ੍ਹੋ ਪੂਰਾ ਮਾਮਲਾ:ਜੌਹਨਸਨ ਐਂਡ ਜੌਹਨਸਨ ਨੂੰ ਅਮਰੀਕਾ ਵਿਚ ਬਹੁਤ ਭਾਰੀ ਝਟਕਾ ਲੱਗਾ ਹੈ।ਅਮਰੀਕਾ ਦੀ ਕੋਰਟ ਨੇ ਕੰਪਨੀ ਨੂੰ 22 ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 4.69 ਅਰਬ ਡਾਲਰ(32 ਹਜ਼ਾਰ ਕਰੋੜ ਰੁਪਏ) ਦੇ ਨੁਕਸਾਨ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।ਦਰਅਸਲ ਇਨ੍ਹਾਂ ਮਹਿਲਾਵਾਂ ਨੇ ਦਾਅਵਾ ਕੀਤਾ ਸੀ ਕਿ ਕੰਪਨੀ ਦੇ ਟੈਲਕਮ ਪਾਊਡਰ ਉਤਪਾਦ ਕਾਰਨ ਉਨ੍ਹਾਂ ਨੂੰ ਅੰਡਕੋਸ਼ ਵਰਗੇ ਕੈਂਸਰ ਦੀ ਬੀਮਾਰੀ ਹੋ ਗਈ ਹੈ।ਜ਼ਿਕਰਯੋਗ ਹੈ ਕਿ ਜੌਹਨਸਨ ਐਂਡ ਜੌਹਨਸਨ ਕੰਪਨੀ ਦੇ ਕਈ ਉਤਪਾਦ ਭਾਰਤ ਵਿਚ ਵੱਡੀ ਮਾਤਰਾ ‘ਚ ਉਪਯੋਗ ਕੀਤੇ ਜਾਂਦੇ ਹਨ।ਹੁਣ ਤੱਕ ਇਸ ਤਰ੍ਹਾਂ ਦੇ ਲਗਭਗ 9,000 ਮਾਮਲਿਆਂ ‘ਚ ਜੌਹਨਸਨ ਐਂਡ ਜੌਹਨਸਨ ‘ਤੇ ਇਹ ਸਭ ਤੋਂ ਵੱਡੀ ਕਾਰਵਾਈ ਹੈ। ਇਸ ਸਬੰਧ ਵਿਚ ਭੇਜੀ ਗਈ ਈਮੇਲ ਦਾ ਜਵਾਬ ਦਿੰਦੇ ਹੋਏ ਕੰਪਨੀ ਦੇ ਬੁਲਾਰੇ ਕੈਰੋਲ ਗੁਡਰਿਚ ਨੇ ਕਿਹਾ ਕਿ ਇਸ ਆਦੇਸ਼ ਦੇ ਖਿਲਾਫ ਅਪੀਲ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ,’ਇਸ ਕੇਸ ਦਾ ਪ੍ਰੋਸੈੱਸ ਪੂਰੀ ਤਰ੍ਹਾਂ ਗਲਤ ਸੀ,ਇਸ ਵਿਚ ਜ਼ਿਆਦਾਤਰ ਔਰਤਾਂ ਮਿਸੌਰੀ ਦੀਆਂ ਹਨ।ਇਕ ਹੀ ਕੇਸ ਵਿਚ ਸਾਰੀਆਂ ਔਰਤਾਂ ਅੰਡਕੋਸ਼ ਕੈਂਸਰ ਹੋਣ ਦਾ ਦੋਸ਼ ਲਗਾ ਰਹੀਆਂ ਸਨ।ਇਸ ਕੇਸ ਵਿਚ ਹਰ ਔਰਤ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ 2.5 ਕਰੋੜ ਰੁਪਏ ਹਰਜਾਨਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਮੌਤ ਪਟੀਸ਼ਨਰਾਂ ਨੇ ਦੋਸ਼ ਲਗਾਇਆ ਹੈ ਕਿ ਜੌਹਨਸਨ ਐਂਡ ਜੌਹਨਸਨ ਦੇ ਟੈਲਕਮ ਪਾਊਡਰ ਵਿਚ ‘ਐੱਸਬੇਸਟੋਸ’ ਮਿਲਿਆ ਹੋਇਆ ਹੈ,ਜਿਸ ਕਾਰਨ 1970 ਦੇ ਦਹਾਕੇ ਵਿਚ ਉਨ੍ਹਾਂ ਨੂੰ ਅੰਡਕੋਸ਼ ਕੈਂਸਰ ਹੋ ਗਿਆ।ਅਜਿਹੇ ਹੀ ਮਾਮਲੇ ਵਿਚ 6 ਔਰਤਾਂ ਦੀ ਮੌਤ ਵੀ ਹੋ ਚੁੱਕੀ ਹੈ। -PTCNews

Related Post