ਗੁਰਪ੍ਰੀਤ ਲਈ ਨਿਆਂ  ਮੰਗਦੀ 'ਰਨ ਫਾਰ  ਜਸਟਿਸ' ਦੌੜ 'ਚ  ਸ਼ਾਮਲ ਹੋਏ  ਹਜ਼ਾਰਾਂ ਲੋਕ

By  Joshi October 2nd 2017 07:39 PM -- Updated: October 2nd 2017 09:55 PM

justice for gurpreet: thousands participate in run4justice for gurpreet: ਦਿੱਲੀ ਗੁਰਦੁਆਰਾ ਕਮੇਟੀ ਤੇ ਸਿੱਖ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਗਈ ਦੌੜ

2 ਅਕਤੂਬਰ : ਦਿੱਲੀ ਦੇ ਹਜ਼ਾਰਾਂ ਲੋਕਾਂ ਨੇ ਅੱਜ 'ਰਨ ਫਾਰ ਜਸਟਿਸ' ਦੌੜ ਵਿਚ ਸ਼ਮੂਲੀਅਤ ਕੀਤੀ ਗਈ ਜੋ  ਕੁਝ ਦਿਨ ਪਹਿਲਾਂ ਦਿੱਲੀ ਵਿਚ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦਾ ਵਿਰੋਧ ਕਰਦਿਆਂ ਬੜੀ ਬੇਰਹਿਮੀ ਨਾਲ ਕਤਲ ਹੋਏ ਗੁਰਪ੍ਰੀਤ ਸਿੰਘ ਲਈ ਨਿਆਂ ਦੀ ਮੰਗਕਰਦਿਆਂ ਆਯੋਜਿਤ ਕੀਤੀ ਗਈ ।

justice for gurpreet: thousands participate in run4justice for gurpreetਇਸ ਦੌੜ ਦਾ ਆਯੋਜਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ।

ਗੁਰਪ੍ਰੀਤ ਸਿੰਘ ਦੇ ਪਿਤਾ ਸ੍ਰ ਓਂਕਾਰ ਸਿੰਘ ਨੇ ਇਸ ਦੌੜ ਵਿਚ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ।

ਗੁਰਦੁਆਰਾ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਸਮਾਪਤ ਹੋਈ ਇਸ ਦੌੜ ਨੂੰ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ।

justice for gurpreet: thousands participate in run4justice for gurpreetਇਸ ਮੌਕੇ ਬਾਲੀਵੁਡ ਦੀ ਗਾਇਕਾ ਸ਼ਿਬਾਨੀ ਕਯਸ਼ਪ ਨੇ ਵੀ ਦੌੜ ਵਿਚ ਸ਼ਮੂਲੀਅਤ ਕੀਤੀ

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ  ਸ੍ਰ ਪਰਮਜੀਤ ਸਿੰਘ ਰਾਣਾ ਤੇ ਸੀਨੀਅਰ ਅਕਾਲੀ ਆਗੂ ਸ੍ਰ ਕੁਲਦੀਪ ਸਿੰਘ ਭੋਗਲਵੀ ਹਾਜ਼ਰ ਸਨ।

ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਕਤਲ ਨਾਲ ਸਿਰਫ ਸਿੱਖ ਭਾਈਚਾਰੇ  ਬਲਕਿ ਨਿਆਂ ਪਸੰਦ ਹਰ ਵਿਅਕਤੀ ਨੂੰ ਝਟਕਾ ਲੱਗਾ ਹੈ। ਉਹਨਾਂ ਕਿਹਾ ਕਿ ਦੇਸ਼ਦਾ ਹਰ ਨਾਗਰਿਕ ਚਾਹੁੰਦਾ ਹੈ ਕਿ ਸਾਡਾ ਵਾਤਾਰਵਣ ਪ੍ਰਦੂਸ਼ਣ ਮੁਕਤ ਹੋਵੇ ਤੇ ਸਿਗਰਟਨੋਸ਼ੀ ਖਿਲਾਫ ਆਵਾਜ਼ ਉਠਾਉਣਾ ਗੁਰਪ੍ਰੀਤ ਦਾ ਦੇਸ਼ ਪ੍ਰਤੀ ਫਰਜ਼ ਸੀ ਪਰ ਬੜੀ ਦੁਖਦਾਈ ਗੱਲ ਹੈ ਕਿ ਜਦੋਂ ਇਸ ਨੌਜਵਾਨ ਨੇ ਅਣਮਨੁੱਖੀ ਮਨ ਵਾਲੇ ਵਿਅਕਤੀ ਨੂੰ ਸਲਾਹ ਦਿੱਤੀ  ਤਾਂ ਉਸਨੇ ਰੋਹ ਵਿਚ ਆਕੇ ਇਸਦਾ ਕਤਲ ਕਰ ਦਿੱਤਾ।

justice for gurpreet: thousands participate in run4justice for gurpreetਉਹਨਾਂ ਕਿਹਾ ਕਿ ਇਸ ਦੌੜ ਵਿਚ ਲੋਕਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਨੇ ਇਕ ਵਾਰ ਫਿਰ ਲੋਕਾਂ ਦਾ ਸਟੈਂਡ ਦਰਸਾ ਦਿੱਤਾ ਹੈ ਕਿ ਉਹ ਗੁਰਪ੍ਰੀਤ ਸਿੰਘ ਲਈ  ਿਨਆਂ ਚਾਹੁੰਦੇ ਹਨ।

ਸ੍ਰ ਸਿਰਸਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੀਆਂ ਬੁਰਾਈਆਂ ਦੇ ਦੇ ਖਾਤਮੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਦਿੱਲੀ ਵਿਚ ਹੁੱਕਾ ਬਾਰਜ਼ ਬੰਦ ਕਰਵਾਉਣ ਦੀ ਮੁਹਿੰਮ ਵਿਚ ਵੀ ਲੋਕਾਂ ਦਾ ਸਹਿਯੋਗ ਮੰਗਿਆ ਕਿਉਂਕਿ ਇਹ ਬਹੁਤ ਖਤਰਨਾਕਪੱਧਰ 'ਤੇ ਸਾਡੀ ਨੌਜਵਾਨ ਪੀੜੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।

ਉਹਨਾਂ ਕਿਹਾ ਕਿ ਇਹਨਾਂ ਨਸ਼ਲੀਆਂ ਵਸਤਾਂ ਦੇ ਖਿਲਾਫ ਉਹਨਾਂ ਦੀ ਮੁਹਿੰਮ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਹੈ।

ਅੱਜ ਦੀ ਦੌੜ ਵਿਚ ਲੜਕਿਆਂ ਦੇ ਵਰਗ ਵਿਚ ਆਸ਼ੀਸ਼ ਚੌਹਾਨ ਪਹਿਲੇ ਸਥਾਨ 'ਤੇ ਰਿਹਾ ਜਦਕਿ ਆਫਤਾਬ ਤੇ ਅਮਿਤ ਕੁਮਾਰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ ਜਦਕਿ ਲੜਕੀਆਂ ਦੇ ਵਰਗ ਵਿਚ ਪਰਮਜੀਤ ਕੌਰ ਅਵੱਲ ਰਹੀ ਤੇ ਮਨਪ੍ਰੀਆ ਕੌਰ ਤੇ ਗੁਰਪ੍ਰੀਤ ਕੌਰ ਕ੍ਰਮਵਾਰ ਦੂਜੇ ਤੇਤੀਜੇ ਸਥਾਨ 'ਤੇ ਰਹੀਆਂ।

—PTC News

Related Post