ਪੁਲਿਸ ਪਾਰਟੀ 'ਤੇ ਹਮਲਾ, ਡੀ.ਐਸ.ਪੀ. ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ,ਕਈ ਪੁਲਿਸ ਕਰਮੀ ਜ਼ਖਮੀ

By  Shanker Badra July 3rd 2020 10:29 AM

ਪੁਲਿਸ ਪਾਰਟੀ 'ਤੇ ਹਮਲਾ, ਡੀ.ਐਸ.ਪੀ. ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ,ਕਈ ਪੁਲਿਸ ਕਰਮੀ ਜ਼ਖਮੀ:ਕਾਨਪੁਰ : ਕਾਨਪੁਰ 'ਚ ਸ਼ੁੱਕਰਵਾਰ ਨੂੰਇੱਕ ਖ਼ਤਰਨਾਕ ਅਪਰਾਧੀ ਨੂੰ ਫੜਨ ਗਈ ਪੁਲਿਸ ਟੀਮ 'ਤੇ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ ਹਨ। ਇਸ ਵਿਚ ਇਕ ਡੀ.ਐਸ.ਪੀ. ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਹਨ।ਇਸ ਹਮਲੇ ਵਿਚ ਸੱਤ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਹਨ। ਜਾਣਕਾਰੀ ਅਨੁਸਾਰ ਪੁਲਿਸ ਨੇ ਕਾਨਪੁਰ ਦੇ ਚੌਬੇਪੁਰ ਥਾਣਾ ਇਲਾਕੇ ਦੇ ਪਿੰਡ ਬਿਕਰੂ 'ਚ ਰੇਡ ਕੀਤੀ ਸੀ ਤੇ ਪੁਲਿਸ ਇੱਥੇ ਚਰਚਿਤ ਅਪਰਾਧੀ ਵਿਕਾਸ ਦੂਬੇ ਨੂੰ ਫੜਨ ਲਈ ਗਈ ਸੀ।

ਜਦੋਂ ਪੁਲਿਸ ਪਾਰਟੀ ਕਾਨਪੁਰ ਰੂਰਲ ਦੇ ਸ਼ਿਵਲੀ ਥਾਣਾ ਖੇਤਰ ਦੇ ਬਿਕਰੁ ਪਿੰਡ ਕੋਲ ਪਹੁੰਚੀ ਤਾਂ 8 ਤੋਂ 10 ਗੈਂਗਸਟਰਾਂ ਨੇ ਪੁਲਿਸ ਕਰਮੀਆਂ ਉੱਤੇ ਛੱਤਾਂ ਤੋਂ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।ਇਸ ਦੌਰਾਨਸ਼ਿਵਰਾਜਪੁਰ SHO ਮਹੇਸ਼ ਯਾਦਵ, ਇੱਕ ਸਬ ਇੰਸਪੈਕਟਰ ਤੇ ਪੰਜ ਕਾਂਸਟੇਬਲ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਹਨ। ਇਸ ਹਮਲੇ ਵਿੱਚ ਦਰਜਨ ਤੋਂ ਜ਼ਿਆਦਾ ਪੁਲਿਸ ਵਾਲੇ ਜ਼ਖਮੀ ਵੀ ਹੋਏ ਹਨ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਨੇੜਲੇ ਕੰਨੌਜ ਤੇ ਕਾਨਪੁਰ ਦੇਹਾਤ ਦੀ ਪੁਲਿਸ ਨੂੰ ਬੁਲਾਇਆ ਗਿਆ ਹੈ।

Kanpur Encounter : 8 Policemen martyred in encounter In Kanpur ਪੁਲਿਸ ਪਾਰਟੀ 'ਤੇ ਹਮਲਾ, ਡੀ.ਐਸ.ਪੀ. ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ,ਕਈ ਪੁਲਿਸ ਕਰਮੀ ਜ਼ਖਮੀ

ਮੁੱਖ ਮੰਤਰੀ ਨੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਪ੍ਰਗਟ ਕੀਤਾ ਹੈ। ਉਹਨਾਂ ਨੇ ਡੀਜੀਪੀ ਐਚ.ਸੀ ਅਵਸਥੀ ਨੂੰ ਕਿਹਾ ਹੈ ਕਿ ਉਹ ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਕਰਨ। ਉਹਨਾਂ ਨੇ ਘਟਨਾ ਦੀ ਰਿਪੋਰਟ ਵੀ ਤਲਬ ਕੀਤੀ ਹੈ। ਇਸ ਦੌਰਾਨ ਐਸਐਸਪੀ ਤੇ ਆਈਜੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਫੋਰੈਂਸਿਕ ਟੀਮ ਵੀ ਇਲਾਕੇ ਦੀ ਘੋਖ ਕਰ ਰਹੀ ਹੈ। ਹਮਲਾਵਰਾਂ ਦੀ ਗਿਰਫਤਾਰੀ ਲਈ ਤਲਾਸ਼ ਜਾਰੀ ਹੈ।

Kanpur Encounter : 8 Policemen martyred in encounter In Kanpur ਪੁਲਿਸ ਪਾਰਟੀ 'ਤੇ ਹਮਲਾ, ਡੀ.ਐਸ.ਪੀ. ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ,ਕਈ ਪੁਲਿਸ ਕਰਮੀ ਜ਼ਖਮੀ

ਜ਼ਿਕਰਯੋਗ ਹੈ ਕਿ ਵਿਕਾਸ ਦੂਬੇ ਉਹ ਅਪਰਾਧੀ ਹੈ, ਜੋ ਬਚਪਨ ਤੋਂ ਹੀ ਅਪਰਾਧ ਦੀ ਦੁਨੀਆ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ। ਪਹਿਲਾਂ ਉਸਨੇ ਇੱਕ ਗਿਰੋਹ ਬਣਾਇਆ ਅਤੇ ਲੁੱਟ ਤੇ ਕਤਲੇਆਮ ਸ਼ੁਰੂ ਕਰ ਦਿੱਤੇ। ਉਸ ਨੇ 2001 ਵਿਚ ਉਤਰ ਪ੍ਰਦੇਸ਼ ਵਿਚ ਰਾਜਨਾਥ ਸਿੰਘ ਸਰਕਾਰ 'ਚ ਮੰਤਰੀ ਦਾ ਦਰਜਾ ਪਾਏ ਸੰਤੋਸ਼ ਸ਼ੁਕਲਾ ਦੀ ਥਾਣੇ ਵਿਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਉਸਨੇ ਰਾਜਨੀਤੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋਇਆ। ਵਿਕਾਸ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਇਕ ਵਾਰ ਲਖਨਊ ਵਿਚ, ਐਸਟੀਐਫ ਨੇ ਉਸ ਨੂੰ ਕਾਬੂ ਕੀਤਾ ਸੀ।

-PTCNews

Related Post