ਕਸ਼ਮੀਰ 'ਚ ਭਾਰੀ ਬਰਫਬਾਰੀ ਦੀ ਚਪੇਟ 'ਚ ਆਉਣ ਕਾਰਨ ਪਤੀ-ਪਤਨੀ ਦੀ ਮੌਤ, ਬੱਚੇ ਸੁਰੱਖਿਅਤ

By  Jashan A February 8th 2019 03:43 PM -- Updated: February 9th 2019 01:39 PM

ਕਸ਼ਮੀਰ 'ਚ ਭਾਰੀ ਬਰਫਬਾਰੀ ਦੀ ਚਪੇਟ 'ਚ ਆਉਣ ਕਾਰਨ ਪਤੀ-ਪਤਨੀ ਦੀ ਮੌਤ, ਬੱਚੇ ਸੁਰੱਖਿਅਤ,ਸ਼੍ਰੀਨਗਰ: ਬੀਤੇ ਦਿਨ ਤੋਂ ਜਿਥੇ ਮੈਦਾਨੀ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਉਥੇ ਹੀ ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਜਿਸ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਲਗਾਤਾਰ ਪੈ ਰਹੀ ਬਰਫਬਾਰੀ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁਕੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। [caption id="attachment_253306" align="aligncenter" width="300"]kashmir ਕਸ਼ਮੀਰ 'ਚ ਭਾਰੀ ਬਰਫਬਾਰੀ ਦੀ ਚਪੇਟ 'ਚ ਆਉਣ ਕਾਰਨ ਪਤੀ-ਪਤਨੀ ਦੀ ਮੌਤ, ਬੱਚੇ ਸੁਰੱਖਿਅਤ[/caption] ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਹੋਈ ਭਾਰੀ ਬਰਫਬਾਰੀ ਕਾਰਨ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ ਪਰ ਉਨ੍ਹਾਂ ਦੇ ਦੋਵੇਂ ਬੱਚੇ ਸੁਰੱਖਿਅਤ ਬਚਾ ਲਏ ਗਏ। ਮਿਲੀ ਜਾਣਕਾਰੀ ਮੁਤਾਬਕ ਕੋਕਰਨਾਗ ਦੇ ਸੋਨਬਰਰੀ ਮਾਗਮ 'ਚ ਬੱਚਿਆ ਸਮੇਤ ਪਤੀ-ਪਤਨੀ ਭਾਰੀ ਬਰਫਬਾਰੀ ਦੀ ਚਪੇਟ 'ਚ ਆ ਗਏ। [caption id="attachment_253307" align="aligncenter" width="300"]snowfall ਕਸ਼ਮੀਰ 'ਚ ਭਾਰੀ ਬਰਫਬਾਰੀ ਦੀ ਚਪੇਟ 'ਚ ਆਉਣ ਕਾਰਨ ਪਤੀ-ਪਤਨੀ ਦੀ ਮੌਤ, ਬੱਚੇ ਸੁਰੱਖਿਅਤ[/caption] ਉਥੇ ਹੀ ਬਰਫਬਾਰੀ 'ਚ ਇਕ ਪੁਲਿਸ ਪੋਸਟ ਵੀ ਚਪੇਟ 'ਚ ਆ ਗਈ, ਜਿਸ ਕਾਰਨ 10 ਪੁਲਿਸ ਕਰਮਚਾਰੀ ਲਾਪਤਾ ਹੋ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸ਼ਮੀਰ ਘਾਟੀ 'ਚ ਬਰਫਬਾਰੀ ਦੇ ਕਾਰਨ 20 ਤੋਂ ਜ਼ਿਆਦਾ ਘਰ ਅਤੇ ਹੋਰ ਵੀ ਕਈ ਚੀਜ਼ਾ ਤਬਾਹ ਹੋ ਗਈਆਂ ਹਨ। -PTC News

Related Post