ਸ਼ਤਾਬਦੀ ਐਕਸਪ੍ਰੈਸ ਵਿੱਚ 'ਮੈਂ ਵੀ ਚੌਕੀਦਾਰ' ਵਾਲੇ ਕੱਪਾਂ 'ਚ ਚਾਹ , ਠੇਕੇਦਾਰ ਖਿਲਾਫ਼ ਹੋਵੇਗੀ ਕਾਰਵਾਈ

By  Shanker Badra March 29th 2019 09:15 PM

ਸ਼ਤਾਬਦੀ ਐਕਸਪ੍ਰੈਸ ਵਿੱਚ 'ਮੈਂ ਵੀ ਚੌਕੀਦਾਰ' ਵਾਲੇ ਕੱਪਾਂ 'ਚ ਚਾਹ , ਠੇਕੇਦਾਰ ਖਿਲਾਫ਼ ਹੋਵੇਗੀ ਕਾਰਵਾਈ:ਨਵੀਂ ਦਿੱਲੀ : ਰੇਲਵੇ ਵਿਭਾਗ ਇੱਕ ਵਾਰ ਫਿਰ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮਾਂ ਵਿੱਚ ਘਿਰ ਗਿਆ ਹੈ।ਇਸ ਵਿਚਕਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਸ਼ਤਾਬਦੀ ਟਰੇਨ 'ਚ ਜਿਹੜੇ ਕੱਪ 'ਚ ਮੁਸਾਫ਼ਰਾਂ ਨੂੰ ਚਾਹ ਦਿੱਤੀ ਜਾ ਰਹੀ ਸੀ ਉਸ 'ਤੇ 'ਮੈਂ ਵੀ ਚੌਕੀਦਾਰ' ਲਿਖਿਆ ਹੋਇਆ ਸੀ।ਇਸ ਦੀ ਤਸਵੀਰ ਵਾਇਰਲ ਹੋ ਗਈ ਹੈ। [caption id="attachment_276178" align="aligncenter" width="300"]Kathgodam Shatabdi Express train Main Bhi Chowkidar Tea in the cups ਸ਼ਤਾਬਦੀ ਐਕਸਪ੍ਰੈਸ ਵਿੱਚ 'ਮੈਂ ਵੀ ਚੌਕੀਦਾਰ' ਵਾਲੇ ਕੱਪਾਂ 'ਚ ਚਾਹ , ਠੇਕੇਦਾਰ ਖਿਲਾਫ਼ ਹੋਵੇਗੀ ਕਾਰਵਾਈ[/caption] ਮਿਲੀ ਜਾਣਕਾਰੀ ਮੁਤਾਬਕ ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ ਪਾਇਲ ਮਹਿਤਾ ਨਾਂ ਦੇ ਇੱਕ ਯਾਤਰੀ ਨੇ ਟਵਿਟਰ 'ਤੇ ਚਾਹ ਵਾਲੇ ਕੱਪ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਕਾਠਗੋਦਾਮ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ 12040 'ਚ ਜਿਹੜੇ ਕੱਪਾਂ ਵਿਚ ਚਾਹ ਦਿੱਤੀ ਜਾ ਰਹੀ ਹੈ, ਉਸ 'ਤੇ 'ਮੈਂ ਵੀ ਚੌਕੀਦਾਰ' ਲਿਖਿਆ ਹੋਇਆ ਹੈ।ਪਾਇਲ ਮਹਿਤਾ ਨੇ ਇਸ ਤਸਵੀਰ ਨੂੰ ਰੇਲ ਮੰਤਰਾਲਾ ਅਤੇ ਚੋਣ ਕਮਿਸ਼ਨ ਨੂੰ ਵੀ ਟੈਗ ਕੀਤਾ ਹੈ। [caption id="attachment_276179" align="aligncenter" width="300"]Kathgodam Shatabdi Express train Main Bhi Chowkidar Tea in the cups ਸ਼ਤਾਬਦੀ ਐਕਸਪ੍ਰੈਸ ਵਿੱਚ 'ਮੈਂ ਵੀ ਚੌਕੀਦਾਰ' ਵਾਲੇ ਕੱਪਾਂ 'ਚ ਚਾਹ , ਠੇਕੇਦਾਰ ਖਿਲਾਫ਼ ਹੋਵੇਗੀ ਕਾਰਵਾਈ[/caption] ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਰੇਲ ਮੰਤਰਾਲੇ ਹਰਕਤ 'ਚ ਆ ਗਿਆ ਹੈ।ਰੇਲਵੇ ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੱਪ ਨੂੰ ਤੁਰੰਤ ਹਟਾਇਆ ਗਿਆ।ਮੰਤਰਾਲੇ ਮੁਤਾਬਕ ਇਸ ਨੂੰ ਲੈ ਕੇ ਠੇਕੇਦਾਰ ਅਤੇ ਸੁਪਰਵਾਈਜ਼ਰ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। -PTCNews

Related Post