ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

By  Shanker Badra July 14th 2021 04:41 PM -- Updated: July 14th 2021 04:48 PM

ਤਿਰੂਵਨੰਤਪੁਰਮ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਕਮਜ਼ੋਰ ਹੋਣ ਦੀ ਗੱਲ ਸਾਹਮਣੇ ਆਈ ਹੈ ਪਰ ਫਿਰ ਵੀ ਕੁਝ ਸੂਬਿਆਂ ਵਿਚ ਕੋਰੋਨਾ ਦੀ ਤਬਾਹੀ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਰਲ ਦੀ ਸੂਬਾ ਸਰਕਾਰ ਨੇ ਮੁਕੰਮਲ ਲੌਕਡਾਊਨ ਲਗਾ ਦਿੱਤਾ ਹੈ। ਕੇਰਲ ਦੇ ਮੁੱਖ ਮੰਤਰੀ ਪਨਾਰਈ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਤੋਂ ਬਾਅਦ ਸੂਬੇ ਵਿਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ

ਮਿਲੀ ਜਾਣਕਾਰੀ ਅਨੁਸਾਰ ਕੇਰਲ ਵਿਚ ਸੂਬਾ ਸਰਕਾਰ ਨੇ 17 ਅਤੇ 18 ਜੁਲਾਈ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੂਬੇ ਦੇ ਸਾਰੇ ਬੈਂਕ ਵੀ ਬੰਦ ਰਹਿਣਗੇ। ਹਾਲਾਂਕਿ ਸਾਰੀਆਂ ਦੁਕਾਨਾਂ ਖੋਲ੍ਹਣ ਨੂੰ ਏ- ਬੀ ਅਤੇ ਸੀ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਸਾਰੇ ਦਿਨ ਖੁੱਲ੍ਹਣਗੀਆਂ। ਦੁਕਾਨਾਂ ਰਾਤ 8 ਵਜੇ ਤੱਕ ਖੁੱਲੀਆਂ ਰਹਿਣਗੀਆਂ।

ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਇਸ ਦੌਰਾਨ ਕੇਰਲ ਸਰਕਾਰ ਨੇ ਕੁਲੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਮੌਜੂਦਾ ਟੀਪੀਆਰ, ਖੇਤਰ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ ਅਤੇ ਹੋਰ ਕਾਰਕਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਏ, ਬੀ ਅਤੇ ਸੀ ਵਿਚਲੇ ਖ਼ਾਸ ਖੇਤਰਾਂ ਵਿਚ ਮਾਈਕਰੋ-ਕੰਟੇਨਮੈਂਟ ਜ਼ੋਨ ਘੋਸ਼ਿਤ ਕਰਨ ਅਤੇ ਵਿਸ਼ੇਸ਼ ਸਖਤ ਸਖਤ ਪਾਬੰਦੀਆਂ ਲਾਗੂ ਕਰਨ। ਇਹ ਦਿਸ਼ਾ ਨਿਰਦੇਸ਼ 15 ਜੁਲਾਈ ਨੂੰ ਸਵੇਰੇ 12 ਵਜੇ ਤੋਂ ਲਾਗੂ ਹੋਣਗੇ।

ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਕੇਰਲ ਵਿੱਚ ਸਭ ਤੋਂ ਵੱਧ ਕੇਸ ਮਾਲਾਪੁਰਾਮ, ਏਰਨਾਕੁਲਮ, ਕੋਲਾਮ ਵਿੱਚ ਸਾਹਮਣੇ ਆਏ ਹਨ। ਮੰਗਲਵਾਰ ਨੂੰ ਰਾਜ ਵਿਚ ਕੋਰੋਨਾ ਦੇ 14,539 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 30,87,673 ਹੋ ਗਈ ਹੈ। ਇਸਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 124 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਹੁਣ ਮਰਨ ਵਾਲਿਆਂ ਦੀ ਗਿਣਤੀ 14,810 ਹੋ ਗਈ ਹੈ।

ਹੁਣ ਇਸ ਸੂਬੇ 'ਚ ਲੱਗਿਆ ਮੁਕੰਮਲ ਲੌਕਡਾਊਨ , ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਤਿਰੂਵਨੰਤਪੁਰਮ ਦੀ ਇਕ 16 ਸਾਲਾ ਲੜਕੀ ਦੇ ਨਮੂਨੇ ਦੀ ਜਾਂਚ ਕਰਨ ਤੋਂ ਬਾਅਦ ਉਹ ਜ਼ੀਕਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਇਸ ਤੋਂ ਇਲਾਵਾ ਰਾਜ ਵਿੱਚ ਇੱਕ ਨਿੱਜੀ ਹਸਪਤਾਲ ਦੇ ਇੱਕ ਡਾਕਟਰ ਅਤੇ ਦੋ ਹੋਰ ਜ਼ੀਕਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਕੇਰਲਾ ਵਿੱਚ ਮੰਗਲਵਾਰ ਨੂੰ ਜ਼ੀਕਾ ਵਾਇਰਸ ਦਾ ਚੌਥਾ ਕੇਸ ਸਾਹਮਣੇ ਆਇਆ ਹੈ , ਇਸ ਦੇ ਨਾਲ ਰਾਜ ਵਿੱਚ ਜ਼ਿੱਕਾ ਦੀ ਸੰਕਰਮਿਤ ਸੰਖਿਆ ਦੀ ਕੁਲ ਗਿਣਤੀ 23 ਹੋ ਗਈ ਹੈ।

-PTCNews

Related Post