ਕੇਰਲਾ 'ਚ ਹੜ੍ਹ ਪੀੜਤਾਂ ਲਈ ਮਸੀਹਾ ਬਣ ਕੇ ਪਹੁੰਚੀ ਖ਼ਾਲਸਾ ਏਡ ,ਵੰਡਿਆ ਲੰਗਰ

By  Shanker Badra August 20th 2018 03:41 PM -- Updated: August 20th 2018 03:42 PM

ਕੇਰਲਾ 'ਚ ਹੜ੍ਹ ਪੀੜਤਾਂ ਲਈ ਮਸੀਹਾ ਬਣ ਕੇ ਪਹੁੰਚੀ ਖ਼ਾਲਸਾ ਏਡ ,ਵੰਡਿਆ ਲੰਗਰ:ਸਿੱਖ ਸੰਸਥਾ ਖ਼ਾਲਸਾ ਏਡ ਦੀ ਟੀਮ ਕੇਰਲਾ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ 'ਚ ਪੁੱਜੀ ਹੈ।ਦੇਸ਼ ਹੋਵੇ ਜਾਂ ਵਿਦੇਸ਼ ਪਰ ਖ਼ਾਲਸਾ ਏਡ ਟੀਮ ਪੀੜਤ ਲੋਕਾਂ ਦੀ ਮਦਦ ਜ਼ਰੂਰ ਕਰਦੀ ਹੈ।ਹੁਣ ਖ਼ਾਲਸਾ ਏਡ ਦੀ ਟੀਮ ਕੇਰਲਾ 'ਚ ਪੁੱਜੀ ਹੈ,ਜਿੱਥੇ ਕੁੱਝ ਦਿਨ ਪਹਿਲਾਂ ਗਰੀਬ ਲੋਕਾਂ ਦੇ ਘਰ ਹੜ੍ਹ ਆਉਣ ਨਾਲ ਤਬਾਹ ਹੋ ਗਏ ਸਨ। ਦੱਸ ਦੇਈਏ ਕਿ ਕੇਰਲਾ ਵਿੱਚ ਭਾਰੀ ਹੜ੍ਹ ਆਉਣ ਨਾਲ ਲੋਕਾਂ ਦੇ ਘਰ-ਬਾਰ ਸਭ ਕੁੱਝ ਤਬਾਹ ਹੋ ਗਏ ਹੈ।ਜਿੱਥੇ ਭਾਰਤੀ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਲਈ ਕੇਰਲਾ ਵਿੱਚ ਆਪਣਾ ਕੰਮ ਕਰ ਰਹੀਆਂ ਹਨ, ਉੱਥੇ ਹੀ ਸਿੱਖਾਂ ਦੀ ਸਿਰਮੌਰ ਅੰਤਰਰਾਸ਼ਟਰੀ ਸਮਾਜੀ-ਸੇਵੀ ਸੰਸਥਾ ਖ਼ਾਲਸਾ ਏਡ ਵੀ ਕੇਰਲਾ ਪਹੁੰਚ ਗਈ ਹੈ। ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਨੂੰ ਲੰਗਰ, ਦਵਾਈਆਂ, ਪੀਣ ਦਾ ਪਾਣੀ ਤੇ ਹੋਰ ਜ਼ਰੂਰੀ ਚੀਜ਼ਾਂ ਵੰਡੀਆਂ ਜਾ ਰਹੀਆਂ ਹਨ।ਖ਼ਾਲਸਾ ਏਡ ਦੀ ਟੀਮ ਨੇ ਉੱਥੇ ਜਾ ਕੇ ਲੰਗਰ ਬਣਾਇਆ ਤੇ ਸ਼ੁਰੂਆਤ ਵਿੱਚ ਕਰੀਬ 2000 ਲੋਕਾਂ ਤੱਕ ਲੰਗਰ ਪਹੁੰਚਾਇਆ। ਉਸ ਤੋਂ ਬਾਅਦ ਖ਼ਾਲਸਾ ਏਡ ਨੇ ਉੱਥੋਂ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਨਾਲ ਮਿਲ ਕੇ ਲੰਗਰ ਲਗਾਇਆ।ਖ਼ਾਲਸਾ ਏਡ ਦੇ ਇਸ ਕੰਮ ਦੀ ਟਵਿੱਟਰ ਤੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਕੇਰਲਾ ਵਿੱਚ ਪੀੜ੍ਹਿਤਾਂ ਦੀ ਮਦਦ ਲਈ ਬੇਨਤੀ ਵੀ ਕੀਤੀ ਜਾ ਰਹੀ ਹੈ। -PTCNews

Related Post