ਕੇਰਲ 'ਚ ਭਾਰੀ ਤਬਾਹੀ ਤੋਂ ਬਾਅਦ ਅੱਜ ਮੁੜ ਤੋਂ ਖੁੱਲ੍ਹਣਗੇ ਸਕੂਲ-ਕਾਲਜ , ਬੱਚਿਆਂ ਨੇ ਪ੍ਰਾਥਨਾ ਕਰਕੇ ਕੀਤੀ ਸ਼ੁਰੂਆਤ

By  Shanker Badra September 3rd 2018 09:29 AM

ਕੇਰਲ 'ਚ ਭਾਰੀ ਤਬਾਹੀ ਤੋਂ ਬਾਅਦ ਅੱਜ ਮੁੜ ਤੋਂ ਖੁੱਲ੍ਹਣਗੇ ਸਕੂਲ-ਕਾਲਜ , ਬੱਚਿਆਂ ਨੇ ਪ੍ਰਾਥਨਾ ਕਰਕੇ ਕੀਤੀ ਸ਼ੁਰੂਆਤ:ਕੇਰਲ 'ਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਤਬਾਹੀ ਮਚਾ ਦਿੱਤੀ ਸੀ।ਇਨ੍ਹਾਂ ਹੜ੍ਹਾਂ 'ਚ ਲੱਖਾਂ ਲੋਕ ਬੇਘਰ ਹੋ ਗਏ ਤੇ 400 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।ਜਾਣਕਾਰੀ ਅਨੁਸਾਰ 100 ਸਾਲ ਦੀ ਸਭ ਤੋਂ ਭਿਆਨਕ ਹੜ੍ਹ ਨੂੰ ਝੇਲ ਚੁਕੇ ਕੇਰਲ 'ਚ ਜ਼ਿੰਦਗੀ ਪਟਰੀ 'ਤੇ ਵਾਪਸ ਆ ਰਹੀ ਹੈ।ਇਸ ਦੇ ਕਾਰਨ ਕਈ ਬੱਚਿਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਗੁਆਉਣਾ ਪਿਆ ਹੈ। ਜਦੋਂ ਲੋਕ ਰਾਹਤ ਕੈਂਪਾਂ ਨੂੰ ਛੱਡ ਕੇ ਆਪਣੇ ਘਰ ਪਹੁੰਚੇ ਤਾਂ ਇਹ ਉਨ੍ਹਾਂ ਦੀ ਇਕ ਵੱਖਰੀ ਜੱਦੋ ਜੈਹਿਦ ਸ਼ੁਰੂ ਹੋਈ ਹੈ।ਘਰ ਦੇ ਅੰਦਰ ਚਿਕੜ ਜੰਮ ਚੁਕਿਆਂ ਹਨ।ਸਾਮਾਨ ਖਰਾਬ ਹੋ ਚੁੱਕੇ ਹਨ।ਲੋਕ ਇਨ੍ਹਾਂ ਨੂੰ ਸਮੇਟ ਕੇ ਸਾਫ-ਸਫਾਈ ਕਰਕੇ ਵਾਪਿਸ ਗ੍ਰਹਿਸਥੀ ਜਮ੍ਹਾ ਰਹੇ ਹਨ। ਇਸ ਤੋਂ ਇਲਾਵਾ ਕੇਰਲ ਵਿਚ ਅੱਜ ਸਕੂਲ,ਕਾਲਜ ਮੁੜ ਤੋਂ ਖੁੱਲਣ ਜਾ ਰਹੇ ਹਨ।ਇਸ ਬਾਰੇ ਅਧਿਸੂਚਨਾ ਕੁੱਝ ਦਿਨ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ।ਇਸ ਦੌਰਾਨ ਸਕੂਲ ਦੇ ਬੱਚਿਆਂ ਨੇ ਪ੍ਰਾਥਨਾ ਕਰਕੇ ਆਪਣੇ ਸਕੂਲ ਦੀ ਸ਼ੁਰੂਆਤ ਕੀਤੀ ਹੈ। -PTCNews

Related Post