ਖੰਨਾ ਹਾਈਵੇਅ 'ਤੇ ਕਾਵੜੀਆਂ ਦੀ ਭਰੀ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ , ਇੱਕ ਵਿਅਕਤੀ ਦੀ ਮੌਤ , ਕਈ ਜ਼ਖਮੀ

By  Shanker Badra July 27th 2019 12:59 PM -- Updated: July 27th 2019 01:34 PM

ਖੰਨਾ ਹਾਈਵੇਅ 'ਤੇ ਕਾਵੜੀਆਂ ਦੀ ਭਰੀ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ , ਇੱਕ ਵਿਅਕਤੀ ਦੀ ਮੌਤ , ਕਈ ਜ਼ਖਮੀ:ਖੰਨਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ। ਜਿਥੇ ਲੁਧਿਆਣਾ -ਖੰਨਾ ਜੀ.ਟੀ. ਰੋਡ 'ਤੇ ਬੀਜਾ ਨੇੜੇ ਸੜਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਇੱਕ ਕਾਵੜੀਆ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਹਨ।

Khanna highway Road Accident , One Person Death ਖੰਨਾ ਹਾਈਵੇਅ 'ਤੇ ਕਾਵੜੀਆਂ ਦੀ ਭਰੀ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ , ਇੱਕ ਵਿਅਕਤੀ ਦੀ ਮੌਤ , ਕਈ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਹਰਿਦੁਆਰ ਤੋਂ ਕਾਵੜੀਆਂ ਦੀ ਭਰੀ ਗੱਡੀ ਕੋਟਕਪੂਰਾ ਵੱਲ ਨੂੰ ਜਾ ਰਹੀ ਸੀ। ਇਸ ਦੌਰਾਨ ਕਾਵੜੀਆ ਦੀ ਗੱਡੀ ਬੀਜਾ ਰੋਡ ਨੇੜੇ ਥੋੜ੍ਹੀ ਦੇਰ ਲਈ ਰੁੱਕੀ ਸੀ।ਇਸੇ ਦੌਰਾਨ ਬਾਈਪਾਸ ਵੱਲੋਂ ਆ ਰਹੇ ਕੈਂਟਰ ਨੇ ਖੜ੍ਹੀ ਗੱਡੀ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ 'ਚ ਮੌਕੇ 'ਤੇ ਇਕ ਕਾਵੜੀਆ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ।

Khanna highway Road Accident , One Person Death ਖੰਨਾ ਹਾਈਵੇਅ 'ਤੇ ਕਾਵੜੀਆਂ ਦੀ ਭਰੀ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ , ਇੱਕ ਵਿਅਕਤੀ ਦੀ ਮੌਤ , ਕਈ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ ਇਰਾਕ ਵਿੱਚ ਫਸੇ 7 ਪੰਜਾਬੀ ਨੌਜਵਾਨਾਂ ਦੀ ਹੋਈ ਵਤਨ ਵਾਪਸੀ

ਇਸ ਘਟਨਾ ਤੋਂ ਬਾਅਦ ਕਾਵੜੀਆਂ ਨੇ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਦਿੱਤਾ ਅਤੇ ਪੰਜਾਬ ਪੁਲਿਸ ਦੇ ਖਿਲਾਫ਼ ਨਾਅਰੇ ਲਗਾਏ ਗਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਹਾਦਸੇ ਦੌਰਾਨ ਮੌਕੇ 'ਤੇ ਕੋਈ ਵੀ ਪੁਲਿਸ ਦੀ ਵਿਵਸਥਾ ਨਹੀਂ ਸੀ ਅਤੇ ਨਾ ਹੀ ਪੁਲਿਸ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ।

-PTCNews

Related Post