ਕੋਟਕਪੂਰਾ 'ਚ ਨੌਜਵਾਨ ਦਾ ਹੋਇਆ ਕਤਲ, ਭੇਦਭਰੀ ਹਾਲਾਤ 'ਚ ਮਿਲੀ ਲਾਸ਼

By  Shanker Badra March 16th 2020 05:23 PM

ਕੋਟਕਪੂਰਾ 'ਚ ਨੌਜਵਾਨ ਦਾ ਹੋਇਆ ਕਤਲ, ਭੇਦਭਰੀ ਹਾਲਾਤ 'ਚ ਮਿਲੀ ਲਾਸ਼:ਕੋਟਕਪੂਰਾ : ਕੋਟਕਪੂਰਾ ਦੇ ਪਿੰਡ ਪੰਜਗਰਾਈਂ ਵਿਖੇ ਮੋਗਾ ਰੋਡ 'ਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ 'ਤੇ ਪਹੁੰਚੀ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ਼ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਇਸ ਦੌਰਾਨ ਥਾਣਾ ਸਦਰ ਕੋਟਕਪੂਰਾ ਦੇ ਐੱਸ.ਐੱਚ.ਓ ਕਰਮਜੀਤ ਸਿੰਘ ਅਤੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਉਮਰ 27 ਕੁ ਸਾਲ ਦੀ ਲਗਦੀ ਹੈ, ਉਸਦਾ ਕਿਸੀ ਨੇ ਬੁਹਤ ਬੁਰੀ ਤਰ੍ਹਾਂ ਕਤਲ ਕਰਕੇ ਉਸਦੀ ਲਾਸ਼ ਨੂੰ ਹੱਡਾ ਰੋੜੀ ਕੋਲ ਸੁੱਟ ਦਿੱਤਾ ਹੈ। ਇਸ ਕਤਲ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਸਜੀ ਬਾਂਹ 'ਤੇ ਸੁਨੀਲ ਕੁਮਾਰ ਰਾਜਾ ਨਾਮ ਦਾ ਟੈਟੋ ਬਣਿਆ ਹੋਇਆ ਹੈ। -PTCNews

Related Post