ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਮੌਕੇ ਦਿਖੇ ਗੱਤਕੇ ਦੇ ਜੌਹਰ, ਦੇਖੋ ਤਸਵੀਰਾਂ

By  Jashan A June 28th 2019 09:57 AM

ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਮੌਕੇ ਦਿਖੇ ਗੱਤਕੇ ਦੇ ਜੌਹਰ, ਦੇਖੋ ਤਸਵੀਰਾਂ,ਲਾਹੌਰ: 19ਵੀਂ ਸਦੀ 'ਚ ਕਰੀਬ 40 ਸਾਲ ਤੱਕ ਪੰਜਾਬ 'ਤੇ ਸ਼ਾਸਨ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ180ਵੀਂ ਬਰਸੀ ਮੌਕੇ ਪਾਕਿਸਤਾਨ ਦੇ ਲਾਹੌਰ ਵਿਚ ਉਨ੍ਹਾਂ ਦੀ ਇਕ ਬੁੱਤ ਦਾ ਉਦਘਾਟਨ ਕੀਤਾ ਗਿਆ।

ਇਹ ਮੂਰਤੀ ਲਾਹੌਰ ਕਿਲੇ ਵਿਚ ਮਾਈ ਜਿੰਦੀਅਨ ਹਵੇਲੀ ਦੇ ਬਾਹਰ ਇਕ ਖੁੱਲ੍ਹੀ ਜਗ੍ਹਾ ਵਿਚ ਸਥਿਤ ਹੈ। ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰਨ ਮੌਕੇ ਸ਼ਾਹੀ ਕਿਲੇ ਲਾਹੌਰ 'ਚ ਖਾਲਸਾਈ ਵਿਰਾਸਤ ਖੇਡ ਗਤਕੇ ਦੇ ਜੌਹਰ ਦੇਖਣ ਨੂੰ ਵੀ ਮਿਲੇ।

ਤੁਹਾਨੂੰ ਦੱਸ ਦੇਈਏ ਕਿ 8 ਫੁੱਟ ਉੱਚਾ ਬੁੱਤ, ਜਿਸ ਵਿਚ ਰਣਜੀਤ ਸਿੰਘ ਨੂੰ ਘੋੜੇ 'ਤੇ ਚੜ੍ਹਿਆ ਦਿਖਾਇਆ ਗਿਆ ਹੈ, ਨੂੰ Walled City of Lahore Authority (ਡਬਲਊ.ਸੀ.ਐੱਲ.ਏ.) ਦੀ ਸਰਪ੍ਰਸਤੀ ਹੇਠ ਸਥਾਪਿਤ ਕੀਤਾ ਹੈ। ਇਸ ਮੌਕੇ ਕਈ ਖਾਸ ਮਹਿਮਾਨ ਵੀ ਪਹੁੰਚੇ।

ਹੋਰ ਪੜ੍ਹੋ:ਬਾਰਡਰ ਏਰੀਆ ਦੀ ਸਨਅਤ ਨੂੰ ਮਿਲ ਸਕਦੀਆਂ ਹਨ ਵਿਸ਼ੇਸ਼ ਰਿਆਇਤਾਂ, ਜਾਣੋ ਪੂਰਾ ਮਾਮਲਾ

ਕਾਮਰਾਨ ਲਸ਼ੈਰੀ ਡਾਇਰੈਕਟਰ ਜਨਰਲ ਵਾਲੈਡ ਸਿਟੀ ਲਾਹੌਰ ਅਥਾਰਟੀ, ਬੌਬੀ ਸਿੰਘ ਦੇ ਪ੍ਰਧਾਨ ਐਸ.ਕੇ. ਫਾਊਂਡੇਸ਼ਨ ਅਤੇ ਫਕੀਰ ਸੈਫ ਉਦ ਡਾਈਨ ਵੀ ਮੌਜੂਦ ਸਨ। ਮੁੱਖ ਮਹਿਮਾਨ ਸੈਰ ਸਪਾਟਾ ਪੰਜਾਬ ਰਾਜ ਯਾਸਿਰ ਨੇ ਕਿਹਾ ਕਿ ਸਰਕਾਰ ਟੂਰਿਜ਼ਮ ਨੂੰ ਸੁਧਾਰਨ ਲਈ ਸਰਕਾਰ ਕਦਮ ਚੁੱਕ ਰਹੀ ਹੈ ਅਤੇ ਧਾਰਮਿਕ ਸੈਰ-ਸਪਾਟਾ ਨੂੰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਉਥੇ ਹੀ ਡਾਇਰੈਕਟਰ ਜਨਰਲ ਵਾਲੈਡ ਸਿਟੀ ਲਾਹੌਰ ਅਥਾਰਟੀ ਕਾਮਰਾਨ ਲਸ਼ੈਰੀ ਨੇ ਕਿਹਾ ਕਿ ਸਕਾਊ ਫਾਊਂਡੇਸ਼ਨ ਯੂ.ਕੇ. ਵੱਲੋਂ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਦੀ ਮਦਦ ਕਰਨ ਦਾ ਵਧੀਆ ਯਤਨ ਹੈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਰਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਧਾਰਮਿਕ ਸੈਰ ਨੂੰ ਉਤਸ਼ਾਹਿਤ ਕਰਨ ਲਈ ਹੋਰ ਕਦਮ ਚੁੱਕੇ ਜਾਣਗੇ।

-PTC News

Related Post