ਬੇਤੁਕਾ ਬਿਆਨ ਦੇਣ ਵਾਲੀ ਕੰਗਨਾ ਰਣੌਤ ਖਿਲਾਫ ਮਹਿਲਾ ਕਮਿਸ਼ਨ ਨੇ ਲਿਆ ਐਕਸ਼ਨ

By  Jagroop Kaur December 2nd 2020 05:31 PM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਹਨੀ ਦਿਨੀਂ ਕਸੂਤੀ ਫੱਸ ਗਈ ਹੈ। ਅਦਾਕਾਰਾ ਵੱਲੋਂ ਪੰਜਾਬ ਦੀ ਬਜ਼ੁਰਗ ਬੀਬੀ ਨੂੰ 100 'ਚ ਧਰਨਾ ਦੇਣ ਵਾਲਾ ਬਿਆਨ ਦੇਣ ਦਾ ਮੁੱਦਾ ਲਗਾਤਾਰਾ ਭੱਖਦਾ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਜਿਥੇ ਦੇਸ਼ ਦੀ ਜਨਤਾ ਅਤੇ ਕਲਾਕਾਰਾਂ ਵਲੋਂ ਉਸ ਨੂੰ ਝਾੜ ਪਾਈ ਜਾ ਰਹੀ ਹੈ ਉਥੇ ਹੀ ਹੁਣ ਇਸੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਅਦਾਕਾਰ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।Kangana Ranaut served legal notice for mistaking old woman in farmer protests for Bilkis Bano of Shaheen Bagh

ਮਿਲੀ ਜਾਣਕਾਰੀ ਮੁਤਾਬਕ 20 ਤਰੀਕ ਨੂੰ ਕਿਰਨਦੀਪ ਕੌਰ ਵੱਲੋਂ ਈ-ਮੇਲ ਰਾਹੀਂ ਇਕ ਸ਼ਿਕਾਇਤ ਦਿੱਤੀ ਗਈ ਸੀ। ਇਸੇ ਸ਼ਿਕਾਇਤ ਸਬੰਧੀ ਪੰਜਾਬ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਵੀ ਲਿਖਿਆ ਗਿਆ ਸੀ। ਕਿਰਨਦੀਪ ਵੱਲੋਂ ਭੇਜੀ ਗਈ ਸ਼ਿਕਾਇਤ ਨੂੰ ਲੈ ਕੇ ਸਖ਼ਤ ਐਕਸ਼ਨ ਲੈਂਦਿਆਂ ਮਹਿਲਾ ਕਮਿਸ਼ਨ ਪੰਜਾਬ ਨੇ ਉਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਸਬੰਧੀ ਉਸ ਨੂੰ 14 ਦਸੰਬਰ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ।

Farmers Protest: Gippy Grewal, Ammy Virk & others lash at Kangana Ranaut

ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਨੇ ਕੰਗਣਾ ਰਣੌਤ ਦੇ ਚੱਲ ਰਹੇ ਕਿਸਾਨ ਵਿਰੋਧਾਂ ਨਾਲ ਜੁੜੇ ਬਿਆਨਾਂ ‘ਤੇ ਨਾਰਾਜ਼ਗੀ ਜਤਾਈ। ਕੰਗਨਾ ਰਨੌਤ ਨੇ ਇੱਕ ਅਭਿਨੇਤਾ ਦੀ ਵਿਰੋਧਤਾ ਵਿੱਚ ਮੌਜੂਦਗੀ ਉੱਤੇ ਸਵਾਲ ਉਠਾਇਆ ਸੀ ਅਤੇ ਕਿਹਾ ਸੀ ਕਿ ਉਹ ਇਸਦਾ ਹਿੱਸਾ ਬਣਕੇ ਚੱਕਾ ਪਾ ਰਹੀ ਹੈ, ਅਤੇ ‘ਦੇਸ਼ ਵਿਰੋਧੀ ਨਾਗਰਿਕਾਂ’ ਨੂੰ ਵੀ ਸਖ਼ਤ ਸੰਦੇਸ਼ ਦਿੱਤਾ।

ਬਜ਼ੁਰਗ ਬੀਬੀ ਮਹਿੰਦਰ ਕੌਰ ਤੇ ਉਸ ਦੇ ਪਤੀ ਨੇ ਕਿਹਾ ਕਿ ਕੰਗਨਾ ਰਣੌਤ ਚਾਹੇ ਤਾਂ ਉਹ ਉਸ ਨੂੰ ਮਜ਼ਦੂਰੀ 'ਤੇ ਰੱਖ ਸਕਦੇ ਹਨ। ਇਸ ਤਰੀਕੇ ਨਾਲ ਕਿਸੇ ਦਾ ਵੀ ਅਪਮਾਨ ਕਰਨ ਵਾਲੀ ਉਹ ਕੌਣ ਹੈ। ਉਸ ਨੇ ਅਜਿਹਾ ਕੀ ਵੇਖਿਆ ਹੈ ਕਿ 100 ਰੁਪਏ ਵਾਲੀ ਗੱਲ ਲਿਖ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਅਸੀਂ ਕੰਗਨਾ ਰਣੌਤ ਦਾ ਵਿਰੋਧ ਕਰਦੇ ਹਾਂ।

 

Related Post