ਹਿੰਦੁਸਤਾਨੀ ਕਲਾਸੀਕਲ ਸੰਗੀਤ ਦੀ ਦਿੱਗਜ ਸੰਗੀਤਕਾਰ ਅੰਨਪੁਰਨਾ ਦੇਵੀ ਦਾ ਹੋਇਆ ਦੇਹਾਂਤ

By  Shanker Badra October 13th 2018 12:43 PM -- Updated: October 13th 2018 04:08 PM

ਹਿੰਦੁਸਤਾਨੀ ਕਲਾਸੀਕਲ ਸੰਗੀਤ ਦੀ ਦਿੱਗਜ ਸੰਗੀਤਕਾਰ ਅੰਨਪੁਰਨਾ ਦੇਵੀ ਦਾ ਹੋਇਆ ਦੇਹਾਂਤ:ਮੁੰਬਈ : ਭਾਰਤ ਦੀ ਦਿੱਗਜ ਸੰਗੀਤਕਾਰ ਅੰਨਪੁਰਨਾ ਦੇਵੀ ਦਾ ਅੱਜ ਮੁੰਬਈ ਦੇ ਬੀਚ ਕੈਂਡੀ ਹਸਪਤਾਲ 'ਚ ਦੇਹਾਂਤ ਹੋ ਗਿਆ ਹੈ।ਸੰਗੀਤਕਾਰ ਅੰਨਪੁਰਨਾ ਦੇ ਦੇਹਾਂਤ ਸਬੰਧੀ ਹਸਪਤਾਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਸੰਗੀਤਕਾਰ ਅੰਨਪੁਰਨਾ ਦੇਵੀ ਭਾਰਤ ਰਤਨ ਨਾਲ ਸਨਮਾਨਿਤ ਮਰਹੂਮ ਸਿਤਾਰ ਵਾਦਕ ਪੰਡਿਤ ਰਵੀਸ਼ੰਕਰ ਦੀ ਸਾਬਕਾ ਪਤਨੀ ਸੀ।

ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 91 ਸਾਲਾ ਅੰਨਪੁਰਨਾ ਦੇਵੀ ਦਾ ਅੱਜ ਸਵੇਰੇ 3.51 ਵਜੇ ਦੇਹਾਂਤ ਹੋਇਆ ਹੈ।ਉਹ ਪਿਛਲੇ ਕੁਝ ਦਿਨਾਂ ਤੋਂ ਉਮਰ ਸੰਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ।ਦੱਸ ਦਈਏ ਕਿ ਅੰਨਪੁਰਨਾ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੀ ਪ੍ਰਸਿੱਧ ਸੁਰਬਹਾਰ ਵਾਦਕ ਸੀ।

-PTCNews

Related Post