ਲੀਬੀਆ ’ਚ ਪ੍ਰਵਾਸੀ ਕੇਂਦਰ 'ਤੇ ਹਵਾਈ ਹਮਲਾ , 40 ਪ੍ਰਵਾਸੀਆਂ ਦੀ ਮੌਤ , 80 ਤੋਂ ਵੱਧ ਜ਼ਖਮੀ

By  Shanker Badra July 3rd 2019 01:56 PM

ਲੀਬੀਆ ’ਚ ਪ੍ਰਵਾਸੀ ਕੇਂਦਰ 'ਤੇ ਹਵਾਈ ਹਮਲਾ , 40 ਪ੍ਰਵਾਸੀਆਂ ਦੀ ਮੌਤ , 80 ਤੋਂ ਵੱਧ ਜ਼ਖਮੀ:ਲੀਬੀਆ : ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਨੇੜੇ ਇੱਕ ਪ੍ਰਵਾਸੀ ਕੇਂਦਰ ਉਤੇ ਹਵਾਈ ਹਮਲਾ ਕੀਤਾ ਗਿਆ ਹੈ।ਇਸ ਹਵਾਈ ਹਮਲੇ ਵਿਚ 40 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 80 ਤੋਂ ਵੱਧ ਲੋਕ ਜ਼ਖਮੀ ਹਨ। ਇਸ ਹਮਲੇ ਦੇ ਬਾਰੇ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਮਿਲੀ।

Libya capital Tripoli migrant center Air attack , 40 killed ਲੀਬੀਆ ’ਚ ਪ੍ਰਵਾਸੀ ਕੇਂਦਰ 'ਤੇ ਹਵਾਈ ਹਮਲਾ , 40 ਪ੍ਰਵਾਸੀਆਂ ਦੀ ਮੌਤ , 80 ਤੋਂ ਵੱਧ ਜ਼ਖਮੀ

ਦੱਸ ਦੇਈਏ ਕਿ ਲੀਬੀਆ ਇਸ ਸਮੇਂ ਸਿਵਲ ਯੁੱਧ ਦੀ ਅੱਗ ਵਿਚ ਬਲ ਰਿਹਾ ਹੈ। ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਇਲਾਕੇ ਤਾਜੌਰਾ ਵਿੱਚ ਇਹ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਕਈ ਅਫ਼ਰੀਕੀ ਪ੍ਰਵਾਸੀ ਜ਼ਖਮੀ ਹੋਏ ਹਨ ,ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Libya capital Tripoli migrant center Air attack , 40 killed ਲੀਬੀਆ ’ਚ ਪ੍ਰਵਾਸੀ ਕੇਂਦਰ 'ਤੇ ਹਵਾਈ ਹਮਲਾ , 40 ਪ੍ਰਵਾਸੀਆਂ ਦੀ ਮੌਤ , 80 ਤੋਂ ਵੱਧ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਈਜੀਰੀਆ ‘ਚ ਪੈਟਰੋਲ ਟੈਂਕਰ ‘ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

ਜ਼ਿਕਰਯੋਗ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਲੀਬੀਆ ਪਹੁੰਚੇ ਪ੍ਰਵਾਸੀਆਂ ਨੂੰ ਇਸ ਕੇਂਦਰ ਉਤੇ ਹਿਰਾਸਤ ਵਿਚ ਰੱਖਿਆ ਗਿਆ ਸੀ।ਦੱਸਿਆ ਜਾਂਦਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਇਟਲੀ ਜਾਣ ਵਾਲੇ ਅਫ਼ਰੀਕੀ ਪ੍ਰਵਾਸੀ ਲਈ ਲੀਬੀਆ ਮੁੱਖ ਕੇਂਦਰ ਹੈ। ਇੱਥੇ ਯੁੱਧ ਦਾ ਦੁੱਖ ਝੱਲ ਰਹੇ ਅਫ਼ਰੀਕੀ ਕਿਸ਼ਤੀ ਰਾਹੀਂ ਇਟਲੀ ਦੀ ਯਾਤਰਾ ਕਰਦੇ ਹਨ।ਹਾਲਾਂਕਿ ਇਸ ਪ੍ਰਕ੍ਰਿਆ ਵਿੱਚ ਕਈ ਪ੍ਰਵਾਸੀਆਂ ਨੂੰ ਲੀਬੀਆ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ।

-PTCNews

Related Post