Lockdown Updates :ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ 11 ਦਿਨਾਂ ਲਈ ਸਖ਼ਤ ਲਾਕਡਾਊਨ ਦਾ ਕੀਤਾ ਐਲਾਨ     

By  Shanker Badra March 22nd 2021 11:17 AM -- Updated: March 22nd 2021 11:25 AM

ਨਾਂਦੇੜ : ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਕੋਰੋਨਾ ਦੀ ਦੂੁਜੀ ਲਹਿਰ ਆਉਣ ਨਾਲ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਜ਼ੋਰ ਫੜਦਾ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੀ ਦੂੁਜੀ ਲਹਿਰ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਅਜਿਹੀ ਸਥਿਤੀ ਵਿੱਚ ਨਾਂਦੇੜ ਜ਼ਿਲ੍ਹੇ ਵਿੱਚ 24 ਮਾਰਚ ਤੋਂ 11 ਦਿਨਾਂ ਲਈ ਸਖ਼ਤ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ।

lockdown : 11-day lockdown imposed in Maharashtra's Nanded amid COVID spike Lockdown Updates :ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ 11 ਦਿਨਾਂ ਲਈ ਸਖ਼ਤ ਲਾਕਡਾਊਨ ਦਾ ਕੀਤਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ

ਨਾਂਦੇੜ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਮੰਤਰੀ ਅਸ਼ੋਕ ਚਵਾਨ ਨੇ ਐਤਵਾਰ ਨੂੰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਲਾਕਡਾਊਨ ਲਾਉਣ ਬਾਰੇ ਵੀ ਜਾਣਕਾਰੀ ਦਿੱਤੀ ਹੈ। ਅਸ਼ੋਕ ਚਵਾਨ ਨੇ ਕਿਹਾ, “ਨਾਂਦੇੜ ਜ਼ਿਲ੍ਹੇ ਕੋਰੋਨਾ ਕਰਕੇ ਸਥਿਤੀ ਚਿੰਤਾਜਨਕ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਉਹ ਕੋਰੋਨਾ ਨੂੰ ਰੋਕਣ ਲਈ ਸਾਰੇ ਲੋੜੀਂਦੇ ਉਪਰਾਲੇ ਕੀਤੇ ਜਾਣ। ਕੁਲੈਕਟਰ ਨੇ 24 ਮਾਰਚ ਦੀ ਰਾਤ ਤੋਂਪੂਰੇ ਨਾਂਦੇੜ ਜ਼ਿਲ੍ਹੇ ਵਿੱਚ 11 ਦਿਨਾਂ ਲਈ ਤਾਲਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।

lockdown : 11-day lockdown imposed in Maharashtra's Nanded amid COVID spike Lockdown Updates :ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ 11 ਦਿਨਾਂ ਲਈ ਸਖ਼ਤ ਲਾਕਡਾਊਨ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਰੱਖ ਰਿਹਾ ਹੈ ਕਿ ਜ਼ਰੂਰੀ ਚੀਜ਼ਾਂ ਅਤੇ ਜ਼ਰੂਰੀ ਸੇਵਾਵਾਂ ਦੀ ਸਪਲਾਈ ਪ੍ਰਭਾਵਤ ਨਾ ਹੋਵੇ। ਲੋਕਾਂ ਤੋਂ ਸਹਿਯੋਗ ਦੀ ਬੇਨਤੀ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਨਾਂਦੇੜ ਜ਼ਿਲੇ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਾਰੇ ਧਾਰਮਿਕ ਸਥਾਨਾਂ ਜਿਵੇਂ ਮੰਦਰ, ਮਸਜਿਦ, ਗੁਰੂਦੁਆਰਾ ਅਤੇ ਚਰਚ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਸੀ। ਨਾਂਦੇੜ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਸਿਰਫ ਧਾਰਮਿਕ ਗੁਰੂਆਂ ਨੂੰ ਹੀ ਧਾਰਮਿਕ ਸਥਾਨਾਂ 'ਤੇ ਧਾਰਮਿਕ ਰਸਮਾਂ ਨਿਭਾਉਣ ਦੀ ਆਗਿਆ ਦਿੱਤੀ ਹੋਵੇਗੀ।

lockdown : 11-day lockdown imposed in Maharashtra's Nanded amid COVID spike Lockdown Updates :ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ 11 ਦਿਨਾਂ ਲਈ ਸਖ਼ਤ ਲਾਕਡਾਊਨ ਦਾ ਕੀਤਾ ਐਲਾਨ

ਦੱਸ ਦੇਈਏ ਕਿ ਐਤਵਾਰ ਨੂੰ ਮਹਾਰਾਸ਼ਟਰ ਵਿੱਚ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੀ ਲਾਗ ਦੇ 30,535 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦੇ ਰੋਜ਼ਾਨਾ ਮਾਮਲਿਆਂ ਵਿੱਚ ਸਭ ਤੋਂ ਵੱਧ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਸਨ।  ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਜਾਂਚ ਦੌਰਾਨ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਾਵਧਾਨੀ ਨੂੰ ਘੱਟ ਨਾ ਕਰਨ। ਠਾਕਰੇ ਨੇ ਟਵਿੱਟਰ 'ਤੇ ਕਿਹਾ, "ਮੈਂ ਆਪਣੇ ਆਪ ਨੂੰ ਕੋਵਿਡ -19 ਦੇ ਹਲਕੇ ਲੱਛਣਾਂ ਦੀ ਜਾਂਚ ਕੀਤੀ ਸੀ ਅਤੇ ਮੈਂ ਕੋਵਿਡ -19 ਪਾਜ਼ੀਟਿਵ ਹਾਂ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

lockdown : 11-day lockdown imposed in Maharashtra's Nanded amid COVID spike Lockdown Updates :ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ 11 ਦਿਨਾਂ ਲਈ ਸਖ਼ਤ ਲਾਕਡਾਊਨ ਦਾ ਕੀਤਾ ਐਲਾਨ

ਪੜ੍ਹੋ ਕੀ -ਕੀ ਰਹੇਗਾ ਬੰਦ 

ਹੋਟਲ, ਰੈਸਟੋਰੈਂਟ, ਬਾਰ ਦੇ ਨਾਲ ਨਾਲ ਸਰਵਜਨਕ ਸਮਾਗਮ

ਮਟਨ, ਮੁਰਗੀ, ਅੰਡੇ ਅਤੇ ਮੱਛੀ ਦੀ ਵਿਕਰੀ ਤੇ ਪਾਬੰਦੀ।

ਜਨਤਕ ਅਤੇ ਨਿੱਜੀ ਯਾਤਰੀ ਵਾਹਨ , 2 ਪਹੀਆ ਵਾਹਨ, 3 ਪਹੀਆ ਵਾਹਨ ਅਤੇ 4 ਪਹੀਆ ਵਾਹਨ ਰਹਿਣਗੇ ਬੰਦ

ਹਰ ਕਿਸਮ ਦਾ ਨਿਰਮਾਣ ਕਾਰਜ ਬੰਦ।

ਥੀਏਟਰ, ਜਿੰਮ, ਸਵੀਮਿੰਗ ਪੂਲ, ਰਿਜੋਰਟ, ਮਾਲ, ਹਫਤਾਵਾਰੀ ਬਜ਼ਾਰ ਰਹਿਣਗੇ ਬੰਦ।

ਸਮਾਜਿਕ, ਰਾਜਨੀਤਿਕ, ਸਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ ਨਹੀਂ ਹੋਣਗੇ।

ਸੈਲੂਨ ਅਤੇ ਬਿਊਟੀ ਪਾਰਲਰ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ।

ਪਾਰਕਾਂ ਵਿਚ, ਖੁੱਲੀ ਜਗ੍ਹਾ ਵਿਚ ਘੁੰਮਣਾ ਬੰਦ।

ਜਨਤਕ ਥਾਵਾਂ 'ਤੇ ਸਵੇਰ ਦੇ ਨਾਲ-ਨਾਲ ਸ਼ਾਮ ਦੀ ਸੈਰ ਬੰਦ।

ਸਕੂਲ, ਕਾਲਜ ਦੇ ਨਾਲ ਨਾਲ ਟੀਚਿੰਗ ਕਲਾਸਾਂ ਵੀ ਪੂਰੀ ਤਰ੍ਹਾਂ ਬੰਦ।

ਪੜ੍ਹੋ ਕੀ ਮਿਲੇਗੀ ਛੂਟ , ਇਹ ਦੁਕਾਨਾਂ ਰਹਿਣਗੀਆਂ ਖੁੱਲੀਆਂ

lockdown : 11-day lockdown imposed in Maharashtra's Nanded amid COVID spike Lockdown Updates :ਕੋਰੋਨਾ ਦੇ ਮੱਦੇਨਜ਼ਰ ਸਰਕਾਰ ਨੇ 11 ਦਿਨਾਂ ਲਈ ਸਖ਼ਤ ਲਾਕਡਾਊਨ ਦਾ ਕੀਤਾ ਐਲਾਨ

ਕਰਿਆਨੇ ਸਟੋਰ ਦੁਪਹਿਰ 12 ਵਜੇ ਤੱਕ ਖੁੱਲ੍ਹੇ ਰਹਿਣਗੇ। 

ਸਵੇਰੇ 10 ਵਜੇ ਤੱਕ ਦੁੱਧ ਵੇਚਿਆ ਜਾ ਸਕਦਾ ਹੈ ਅਤੇ ਵੰਡਿਆ ਜਾ ਸਕਦਾ ਹੈ।

ਸਬਜ਼ੀਆਂ ਅਤੇ ਫਲਾਂ ਦੀ ਥੋਕ ਵਿਕਰੀ ਸਵੇਰੇ 7 ਤੋਂ 10 ਵਜੇ ਤੱਕ ਕੀਤੀ ਜਾ ਸਕਦੀ ਹੈ।

ਨਿਜੀ ਅਤੇ ਜਨਤਕ ਡਾਕਟਰੀ ਸੇਵਾਵਾਂ ਜਾਰੀ ਰਹਿਣਗੀਆਂ।

ਪੈਟਰੋਲ ਪੰਪ ਅਤੇ ਗੈਸ ਵੰਡ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਕਰਮਚਾਰੀਆਂ ਲਈ ਵਰਦੀਆਂ ਅਤੇ ਸ਼ਨਾਖਤੀ ਕਾਰਡ ਲਾਜ਼ਮੀ ਹੋਣਗੇ।

ਅਖਬਾਰ ਵਿਕਰੇਤਾ ਸਵੇਰੇ 6 ਤੋਂ 9 ਵਜੇ ਦੇ ਵਿਚਕਾਰ ਅਖਬਾਰ ਵੰਡ ਸਕਣਗੇ।

ਪਾਣੀ ਦੀ ਸਪਲਾਈ ( ਜਾਰ, ਟੈਂਕਰ) ਦੁਪਹਿਰ 12 ਵਜੇ ਤੱਕ ਸਪਲਾਈ ਕੀਤੇ ਜਾ ਸਕਦੇ ਹਨ।

ਸਸਤੇ ਅਨਾਜ ਭੰਡਾਰ ਜਾਰੀ ਰਹਿਣਗੇ।

ਅੰਤਮ ਸਸਕਾਰ ਲਈ 20 ਵਿਅਕਤੀਆਂ ਦੀ ਹਾਜ਼ਰੀ ਦੀ ਆਗਿਆ ਹੋਵੇਗੀ।

ਮੈਡੀਕਲ ਸਟੋਰ 24 ਘੰਟੇ ਖੁੱਲ੍ਹੇ ਰਹਿਣਗੇ।

-PTCNews

Related Post