ਲੋਕ ਸਭਾ ਚੋਣਾਂ ਨਤੀਜੇ : ਗ੍ਰਹਿ ਮੰਤਰਾਲੇ ਦੇ ਅਲਰਟ ਮਗਰੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

By  Jashan A May 23rd 2019 07:08 AM

ਲੋਕ ਸਭਾ ਚੋਣਾਂ ਨਤੀਜੇ : ਗ੍ਰਹਿ ਮੰਤਰਾਲੇ ਦੇ ਅਲਰਟ ਮਗਰੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ,ਨਵੀਂ ਦਿੱਲੀ: ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ, ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਦੇਸ਼ ਭਰ ਦੇ ਕਾਊਂਟਿੰਗ ਸੈਂਟਰਾਂ 'ਤੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਕਾਊਂਟਿੰਗ 'ਚ ਸਭ ਤੋਂ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਹੋਵੇਗੀ।

ele ਲੋਕ ਸਭਾ ਚੋਣਾਂ ਨਤੀਜੇ : ਗ੍ਰਹਿ ਮੰਤਰਾਲੇ ਦੇ ਅਲਰਟ ਮਗਰੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

ਇਸ ਤੋਂ ਬਾਅਦ ਈ.ਵੀ.ਐੱਮ. ਦਾ ਨੰਬਰ ਆਵੇਗਾ।ਇਸ ਦੌਰਾਨ ਕਈ ਦਿੱਗਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।

ਥੇ ਹੀ ਚੋਣ ਕਮਿਸ਼ਨ ਵੱਲੋਂ ਵੀ ਗਿਣਤੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਚੋਣ ਕਮਮਿਸ਼ਨ ਮੁਤਾਬਕ ਦੇਸ਼ 'ਚ ਗਿਣਤੀ ਲਈ 4000 ਤੋਂ ਵੱਧ ਕੇਂਦਰ ਬਣਾਏ ਗਏ ਹਨ।

ਗ੍ਰਹਿ ਮੰਤਰਾਲੇ ਦੇ ਅਲਰਟ ਮਗਰੋਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਦੇਸ਼ ਭਰ ਦੇ ਗਿਣਤੀ ਕੇਂਦਰਾਂ 'ਤੇ ਸਪੈਸਲ ਫੋਰਸ ਲਗਾਈ ਗਈ ਹੈ ਤਾਂ ਜੋ ਕੋਈ ਹਿੰਸਕ ਘਟਨਾ ਨਾ ਵਾਪਰ ਸਕੇ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ ‘ਚ 12 ਲੱਖ ਤੋਂ ਵੱਧ EVM ਮਸ਼ੀਨਾਂ ‘ਚ ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ। ਪੂਰੇ ਦੇਸ਼ ‘ਚ 10 ਲੱਖ 35 ਹਜ਼ਾਰ ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਗਈਆਂ ਸਨ।

Lok Sabha elections r ਲੋਕ ਸਭਾ ਚੋਣਾਂ ਨਤੀਜੇ : ਗ੍ਰਹਿ ਮੰਤਰਾਲੇ ਦੇ ਅਲਰਟ ਮਗਰੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

ਜ਼ਿਕਰ ਏ ਖਾਸ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ। ਜਿਸ ਦੇ ਨਤੀਜੇ ਕੱਲ੍ਹ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ।

-PTC News

Related Post