ਲੋਕ ਸਭਾ ਚੋਣਾਂ 2019 : ਅੰਬਾਲਾ ਦੇ ਬਰਾੜਾ ਵਿੱਚ ਘੋੜੀ ਚੜਨ ਤੋਂ ਪਹਿਲਾ ਲਾੜੇ ਨੇ ਪਾਈ ਵੋਟ

By  Shanker Badra May 12th 2019 12:15 PM -- Updated: May 12th 2019 12:17 PM

ਲੋਕ ਸਭਾ ਚੋਣਾਂ 2019 : ਅੰਬਾਲਾ ਦੇ ਬਰਾੜਾ ਵਿੱਚ ਘੋੜੀ ਚੜਨ ਤੋਂ ਪਹਿਲਾ ਲਾੜੇ ਨੇ ਪਾਈ ਵੋਟ:ਅੰਬਾਲਾ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਦੇਸ਼ ‘ਚ ਲੋਕ ਸਭਾ ਚੋਣਾਂ 2019 ਦੇ ਛੇਵੇਂ ਪੜਾਅ ਤਹਿਤ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਜਿਸ ਵਿੱਚ ਅੱਜ ਉਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8, ਦਿੱਲੀ ਦੀਆਂ 7 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ।

Lok Sabha elections 2019 Ambala Barara sandeep kumar marriage Before Vote ਲੋਕ ਸਭਾ ਚੋਣਾਂ 2019 : ਅੰਬਾਲਾ ਦੇ ਬਰਾੜਾ ਵਿੱਚ ਘੋੜੀ ਚੜਨ ਤੋਂ ਪਹਿਲਾ ਲਾੜੇ ਨੇ ਪਾਈ ਵੋਟ

ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਗਰਮੀ ਤੋਂ ਪ੍ਰੇ਼ਸਾਨ ਲੋਕ ਛੱਤਰੀ ਲੈ ਕੇ ਵੋਟ ਪਾਉਣ ਲਈ ਬੂਥ ਕੇਂਦਰਾਂ ਉਤੇ ਪਹੁੰਚ ਰਹੇ ਹਨ।

Lok Sabha elections 2019 Ambala Barara sandeep kumar marriage Before Vote ਲੋਕ ਸਭਾ ਚੋਣਾਂ 2019 : ਅੰਬਾਲਾ ਦੇ ਬਰਾੜਾ ਵਿੱਚ ਘੋੜੀ ਚੜਨ ਤੋਂ ਪਹਿਲਾ ਲਾੜੇ ਨੇ ਪਾਈ ਵੋਟ

ਇਸ ਦੌਰਾਨ ਅੰਬਾਲਾ ਦੇ ਬਰਾੜਾ ਕਸਬੇ ਵਿੱਚ ਇੱਕ ਲਾੜਾ ਘੋੜੀ ਚੜਨ ਤੋਂ ਪਹਿਲਾਂ ਬਰਾਤ ਸਮੇਤ ਵੋਟ ਪਾਉਣ ਪੁੱਜਾ ਹੈ।ਜਾਣਕਾਰੀ ਅਨੁਸਾਰ ਬਰਾੜਾ ਦਾ ਰਹਿਣ ਵਾਲਾ ਲਾੜਾ ਸੰਦੀਪ ਕੁਮਾਰ ਬਰਾਤ ਚੜਨ ਤੋਂ ਪਹਿਲਾਂ ਬੈਂਡ ਵਾਜੇ ਸਮੇਤ ਪਾਉਣ ਲਈ ਪੋਲਿੰਗ ਬੂਥ 'ਤੇ ਪੁੱਜਾ ਅਤੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ।ਵੋਟ ਪਾਉਣ ਤੋਂ ਬਾਅਦ ਲਾੜੇ ਸੰਦੀਪ ਕੁਮਾਰ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਪਹਿਲਾਂ ਵੋਟ ਪਾਉਣਾ ਜ਼ਰੂਰੀ ਹੈ ,ਜੋ ਕਿ ਮੇਰਾ ਪਹਿਲਾ ਅਧਿਕਾਰ ਹੈ ਤਾਂ ਕਿ ਸਹੀ ਉਮੀਦਵਾਰ ਚੁਣਿਆ ਜਾਵੇ।

Lok Sabha elections 2019 Ambala Barara sandeep kumar marriage Before Vote ਲੋਕ ਸਭਾ ਚੋਣਾਂ 2019 : ਅੰਬਾਲਾ ਦੇ ਬਰਾੜਾ ਵਿੱਚ ਘੋੜੀ ਚੜਨ ਤੋਂ ਪਹਿਲਾ ਲਾੜੇ ਨੇ ਪਾਈ ਵੋਟ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ

ਦੱਸ ਦੇਈਏ ਕਿ ਹਰਿਆਣਾ ਵਿੱਚ ਅੱਜ 10 ਲੋਕ ਸਭਾ ਸੀਟਾਂ ‘ਤੇ ਛੇਵੇਂ ਪੜਾਅ ਤਹਿਤ ਵੋਟਿੰਗ ਜਾਰੀ ਹੈ।ਇੱਥੇ 1.80 ਕਰੋੜ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ।ਇੱਥੇ ਕੁੱਲ 223 ਉਮੀਦਵਾਰ ਚੋਣ ਮੈਦਾਨ ’ਚ ਹਨ ਤੇ ਇੱਥੇ ਕੁੱਲ ਪੋਲਿੰਗ ਸਟੇਸ਼ਨ 19,441 ਹਨ।

-PTCNews

Related Post