ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਪਾਕਿਸਤਾਨ ਵੀ ਹੋਇਆ ਬੈਚੇਨ , ਦੇਖੇਗਾ ਲਾਈਵ ਪ੍ਰਸਾਰਣ

By  Shanker Badra May 23rd 2019 08:56 AM

ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਪਾਕਿਸਤਾਨ ਵੀ ਹੋਇਆ ਬੈਚੇਨ , ਦੇਖੇਗਾ ਲਾਈਵ ਪ੍ਰਸਾਰਣ:ਨਵੀਂ ਦਿੱਲੀ : ਭਾਰਤ ਵਿਚ ਸੱਤ ਪੜਾਆਂ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ।

Lok Sabha elections 2019 Result Pakistan Live preview ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਪਾਕਿਸਤਾਨ ਵੀ ਹੋਇਆ ਬੈਚੇਨ , ਦੇਖੇਗਾ ਲਾਈਵ ਪ੍ਰਸਾਰਣ

ਭਾਰਤ ਹੀ ਨਹੀਂ ਪਾਕਿਸਤਾਨ ਵਿਚ ਵੀ ਇਨ੍ਹਾਂ ਚੋਣ ਨਤੀਜਿਆਂ ਨੂੰ ਲੈ ਕੇ ਬੈਚੇਨ ਹੈ।ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਨਤੀਜਿਆਂ ਦਾ ਲਾਈਵ ਪ੍ਰਸਾਰਣ ਕਰਨ ਦਾ ਫੈਸਲਾ ਲਿਆ ਹੈ।ਇਸ ਲਈ 23 ਮਈ ਨੂੰ ਇਸਲਾਮਾਬਾਦ ਵਿਚ ਲਾਈਵ ਸਕਰੀਨਸ ਲਗਾਈਆਂ ਜਾਣਗੀਆਂ।

Lok Sabha elections 2019 Result Pakistan Live preview ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਪਾਕਿਸਤਾਨ ਵੀ ਹੋਇਆ ਬੈਚੇਨ , ਦੇਖੇਗਾ ਲਾਈਵ ਪ੍ਰਸਾਰਣ

ਭਾਰਤੀ ਹਾਈ ਕਮਿਸ਼ਨ ਵੱਲੋਂ ਜਸ਼ਨ-ਏ-ਜਮੂਰੀਅਤ ਨਾਮ ਦੇ ਇਕ ਜਲਸੇ ਦਾ ਆਯੋਜਨ ਕੀਤਾ ਜਾ ਰਿਹਾ ਹੈ। 23 ਮਈ ਦੁਪਹਿਰ 12 ਵਜੇ ਤੋਂ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਦੇ ਆਡੀਟੋਰੀਅਮ ਅਤੇ ਲੌਨ ਵਿਚ ਸਕਰੀਨਸ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿਚ ਚੋਣਾਂ ਦੇ ਨਤੀਜਿਆਂ ਦਾ ਲਾਈਵ ਪ੍ਰਸਾਰਣ ਹੋਵੇਗਾ।ਇਸ ਦੇ ਬਾਅਦ ਸ਼ਾਮ 7:30 ਵਜੇ ਤੋਂ ਨਤੀਜਿਆਂ 'ਤੇ ਬਹਿਸ ਦਾ ਵੀ ਪ੍ਰੋਗਰਾਮ ਹੈ।

Lok Sabha elections 2019 Result Pakistan Live preview ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਪਾਕਿਸਤਾਨ ਵੀ ਹੋਇਆ ਬੈਚੇਨ , ਦੇਖੇਗਾ ਲਾਈਵ ਪ੍ਰਸਾਰਣ

ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ 'ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।

Lok Sabha elections 2019 Result Pakistan Live preview ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਪਾਕਿਸਤਾਨ ਵੀ ਹੋਇਆ ਬੈਚੇਨ , ਦੇਖੇਗਾ ਲਾਈਵ ਪ੍ਰਸਾਰਣ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 ਦੇ ਨਤੀਜੇ : ਯੂਪੀ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਜਪਾ 16 ਅਤੇ ਕਾਂਗਰਸ 4 ਸੀਟਾਂ ‘ਤੇ ਅੱਗੇ

ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ।

-PTCNews

Related Post