ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ , ਪੰਜਾਬ ਵਿਚ ਖੁੱਲ੍ਹੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ

By  Shanker Badra May 23rd 2019 06:56 AM -- Updated: May 23rd 2019 07:05 AM

ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ , ਪੰਜਾਬ ਵਿਚ ਖੁੱਲ੍ਹੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ :ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹਣ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ।

Lok Sabha elections result today will be announced ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ , ਪੰਜਾਬ ਵਿਚ ਖੁੱਲ੍ਹੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਕਰੁਣਾ ਰਾਜੂ , ਮੁੱਖ ਚੋਣ ਅਫਸਰ, ਪੰਜਾਬ ਨੇ ਦੱਸਿਆ ਕਿ ਸੂਬੇ ਦੇ 13 ਲੋਕ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਲਈ ਕੁੱਲ 21 ਥਾਵਾਂ 'ਤੇ ਕੀਤੀ ਜਾਵੇਗੀ। ਉਨਾਂ ਕਿਹਾ ਕਿ 23 ਮਈ 2019 ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।ਉਨਾਂ ਦੱਸਿਆ ਕਿ ਸਾਰੇ ਹਲਕਿਆਂ ਵਿੱਚ ਵੋਟਾਂ ਦੀ ਵੱਖੋ–ਵੱਖਰੀਆਂ ਥਾਵਾਂ ਉੱਤੇ ਹੋਵੇਗੀ।ਗਿਣਤੀ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਹੋਵੇਗੀ।

Lok Sabha elections result today will be announced ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ , ਪੰਜਾਬ ਵਿਚ ਖੁੱਲ੍ਹੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ

ਦੱਸ ਦੇਈਏ ਕਿ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ 19 ਮਈ ਨੂੰ ਵੋਟਾਂ ਪਈਆਂ ਸਨ।ਇਨ੍ਹਾਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ।

Lok Sabha elections result today will be announced ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ , ਪੰਜਾਬ ਵਿਚ ਖੁੱਲ੍ਹੇਗਾ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ

ਪੰਜਾਬ ਦੀਆਂ 13 ਸੀਟਾਂ 'ਚ ਗੁਰਦਾਸਪਰ ਤੋਂ ਕਾਂਗਰਸ ਦੇ ਸੁਨੀਲ ਜਾਖੜ ਅਤੇ ਅਕਾਲੀ-ਭਾਜਪਾ ਗਠਜੋੜ ਦੇ ਸਨੀ ਦਿਓਲ ਦੇ ਵਿੱਚਕਾਰ ਮੁਕਾਬਲਾ ਹੈ।ਇਸ ਤੋਂ ਇਲਾਵਾ ਪੰਜਾਬ ਦੀਆਂ 2 ਹੋਰ ਹਾਟ ਸੀਟਾਂ 'ਚ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਜਦਕਿ ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਕਾਰ ਸਖ਼ਤ ਮੁਕਾਬਲਾ ਹੈ।ਦੱਸ ਦੇਈਏ ਕਿ ਕਾਂਗਰਸ ਦੇ 13, ਅਕਾਲੀ ਦਲ ਦੇ 10, ਭਾਜਪਾ ਦੇ 3, ਪੀਡੀਏ ਤੇ 'ਆਪ' ਦੇ 13-13 ਉਮੀਦਵਾਰ ਚੋਣ ਮੈਦਾਨ ਵਿਚ ਹਨ।ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ।

-PTCNews

Related Post