ਲੋਕ ਸਭਾ 'ਚ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਬਿੱਲ ਹੋਇਆ ਪਾਸ

By  Jashan A July 24th 2019 04:22 PM

ਲੋਕ ਸਭਾ 'ਚ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਬਿੱਲ ਹੋਇਆ ਪਾਸ,ਨਵੀਂ ਦਿੱਲੀ: ਲੋਕ ਸਭਾ 'ਚ ਅੱਜ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਸੋਧ (ਯੂ.ਏ.ਪੀ.ਏ.) ਬਿੱਲ, 2019 ਪਾਸ ਹੋ ਗਿਆ। ਲੋਕ ਸਭਾ ਨੇ ਇਸ ਬਿੱਲ ਨੂੰ ਕਾਂਗਰਸ ਦੇ ਵਾਕਆਊਟ ਦਰਮਿਆਨ ਮਨਜ਼ੂਰੀ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਬਿੱਲ 'ਤੇ ਬਹਿਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਕਾਰ ਦਾ ਪੱਖ ਰੱਖਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਸਰਕਾਰ ਲੜਦੀ ਹੈ, ਕਿਹੜੀ ਪਾਰਟੀ ਉਸ ਸਮੇਂ ਸੱਤਾ 'ਚ ਹੈ, ਉਸ ਨਾਲ ਫਰਕ ਨਹੀਂ ਪੈਣਾ ਚਾਹੀਦਾ।

ਹੋਰ ਪੜ੍ਹੋ: ਸਿੱਖਿਆ ਵਿਭਾਗ ਨੇ ਸਪਲੀਮੈਂਟਰੀ ਪ੍ਰੀਖਿਆ ਦੇ ਰੋਲ ਨੰਬਰ ਵੈੱਬਸਾਈਟ 'ਤੇ ਕੀਤੇ ਅਪਲੋਡ

https://twitter.com/ANI/status/1153956063693156352?s=20

ਵਿਰੋਧੀ ਧਿਰ ਨੇ ਮੁੱਦੇ ਚੁੱਕਣੇ ਹਨ ਤਾਂ ਚੁੱਕਣ ਪਰ ਇਹ ਕਹਿ ਕੇ ਨਹੀਂ ਚੁੱਕਣੇ ਚਾਹੀਦੇ ਕਿ ਇਹ ਅਸੀਂ ਲੈ ਕੇ ਆਏ, ਉਹ ਇਹ ਲੈ ਕੇ ਆਏ।

-PTC News

Related Post