ਆਮ ਲੋਕਾਂ ਨੂੰ ਵੱਡਾ ਝਟਕਾ , ਤਿੰਨ ਹਫ਼ਤਿਆਂ 'ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

By  Shanker Badra February 25th 2021 11:44 AM

ਨਵੀਂ ਦਿੱਲੀ : ਇਸ ਮਹੀਨੇ ਆਮ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਇਕ ਪਾਸੇ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਤਾਰ ਅਸਮਾਨ ਨੂੰ ਛੂਹ ਰਹੀਆਂ ਹਨ ,ਓਥੇ ਹੀ ਹੁਣ ਰਸੋਈ ਗੈਸ ਸਿਲੰਡਰ ਇੱਕ ਮਹੀਨੇ 'ਚ ਤੀਜੀ ਵਾਰ ਮਹਿੰਗਾ ਹੋਇਆ ਹੈ। ਅੱਜ ਤੋਂ ਤੁਹਾਨੂੰ ਘਰੇਲੂ ਰਸੋਈ ਗੈਸ ਲਈ ਵਧੇਰੇ ਪੈਸੇ ਖਰਚ ਕਰਨੇ ਪੈਣਗੇ।

LPG Price Hike : Cooking gas cylinder as rates up by ₹25, to cost ₹794 in Delhi ਆਮ ਲੋਕਾਂ ਨੂੰ ਵੱਡਾ ਝਟਕਾ , ਤਿੰਨ ਹਫ਼ਤਿਆਂ 'ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ 'ਚ ਹੋਇਆ ਦਿਹਾਂਤ

ਜਾਣਕਾਰੀ ਅਨੁਸਾਰ 14.2 ਕਿਲੋ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਅੱਜ ਫਿਰ 25 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਸਬਸਿਡੀ ਤੋਂ ਬਾਅਦ 14.2 ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 769 ਰੁਪਏ ਤੋਂ ਵੱਧ ਕੇ 794 ਰੁਪਏ ਹੋ ਗਈ ਹੈ। ਵਧੀਆਂ ਹੋਈਆਂ ਕੀਮਤਾਂ ਅੱਜ ਭਾਵ 25 ਫਰਵਰੀ 2021 ਤੋਂ ਲਾਗੂ ਹੋ ਗਏ ਹਨ।

LPG Price Hike : Cooking gas cylinder as rates up by ₹25, to cost ₹794 in Delhi ਆਮ ਲੋਕਾਂ ਨੂੰ ਵੱਡਾ ਝਟਕਾ , ਤਿੰਨ ਹਫ਼ਤਿਆਂ 'ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

ਦੱਸ ਦੇਈਏ ਕਿਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਫਰਵਰੀ ਮਹੀਨੇ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਤੀਜੀ ਵਾਰ ਵਾਧਾ ਕਰਕੇ ਉਪਭੋਗਤਾ ਨੂੰ ਕਰਾਰਾ ਝਟਕਾ ਦਿੱਤਾ ਹੈ। ਇਸ ਤੋਂ ਪਹਿਲਾਂ 4 ਫਰਵਰੀ ਨੂੰ 25 ਰੁਪਏ, 14 ਫਰਵਰੀ ਨੂੰ 50 ਰੁਪਏ ਦਾ ਵਾਧਾ ਹੋਇਆ ਸੀ। ਇਸ ਤਰ੍ਹਾਂ ਤਿੰਨ ਹਫ਼ਤਿਆਂ 'ਚ 100 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੂੰ ਅੱਜ ਜੱਦੀ ਪਿੰਡਖੇੜੀ ਨੌਧ ਸਿੰਘ 'ਚ ਕੀਤਾ ਜਾਵੇਗਾ ਸਪੁਰਦ-ਏ-ਖਾਕ

Farmers Protest : Moga Farmer dies of heart attack at Singhu border Delhi ਆਮ ਲੋਕਾਂ ਨੂੰ ਵੱਡਾ ਝਟਕਾ , ਤਿੰਨ ਹਫ਼ਤਿਆਂ 'ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

ਜ਼ਿਕਰਯੋਗ ਹੈ ਕਿ 1 ਦਸੰਬਰ ਤੋਂ ਗੈਸ ਸਿਲੰਡਰ 594 ਰੁਪਏ ਤੋਂ ਵੱਧ ਕੇ 644 ਰੁਪਏ , 1 ਜਨਵਰੀ ਨੂੰ 50 ਰੁਪਏ ਵੱਧ ਕੇ 644 ਰੁਪਏ ਵਾਲਾ ਸਿਲੰਡਰ 694 ਰੁਪਏ ਹੋ ਗਿਆ ਸੀ। ਹੁਣ ਫਰਵਰੀ ਮਹੀਨੇ ਵਿਚ ਤਿੰਨ ਵਾਰ ਵੱਧ ਕੇ ਹੁਣ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ ਹੈ।

-PTCNews

Related Post