LPG ਮੁਫਤ ਕੁਨੈਕਸ਼ਨ ਦੇ ਨਿਯਮਾਂ 'ਚ ਜਲਦ ਹੋ ਸਕਦਾ ਵੱਡਾ ਬਦਲਾਅ, ਜਾਣੋ ਕਿਉਂ

By  Riya Bawa December 13th 2021 11:52 AM

ਨਵੀਂ ਦਿੱਲੀ: LPG 'ਤੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਵੱਡੀ ਖਬਰ ਹੈ। ਉੱਜਵਲਾ ਯੋਜਨਾ ਤਹਿਤ ਮੁਫਤ LPG ਗੈਸ ਕੁਨੈਕਸ਼ਨ 'ਤੇ ਮਿਲਣ ਵਾਲੀ ਸਬਸਿਡੀ 'ਚ ਵੱਡਾ ਬਦਲਾਅ ਹੋ ਸਕਦਾ ਹੈ। ਰਿਪੋਰਟ ਮੁਤਾਬਕ ਸਕੀਮ ਤਹਿਤ ਨਵੇਂ ਕੁਨੈਕਸ਼ਨਾਂ ਲਈ ਸਬਸਿਡੀ ਦੇ ਮੌਜੂਦਾ ਢਾਂਚੇ ਵਿੱਚ ਬਦਲਾਅ ਹੋ ਸਕਦਾ ਹੈ।  ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਇੱਕ ਕਰੋੜ ਨਵੇਂ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਸਰਕਾਰ OMCs ਵਲੋਂ ਐਡਵਾਂਸ ਪੇਮੈਂਟ ਮਾਡਲ ਨੂੰ ਬਦਲ ਸਕਦੀ ਹੈ।

ਸਰਕਾਰ ਦੀ ਉੱਜਵਲਾ ਸਕੀਮ ਤਹਿਤ ਗਾਹਕਾਂ ਨੂੰ 14.2 ਕਿਲੋ ਦਾ ਸਿਲੰਡਰ ਅਤੇ ਸਟੋਵ ਦਿੱਤਾ ਜਾਂਦਾ ਹੈ। ਇਸਦੀ ਕੀਮਤ ਲਗਪਗ 3200 ਰੁਪਏ ਹੈ ਅਤੇ ਇਸ 'ਤੇ ਸਰਕਾਰ ਤੋਂ 1600 ਰੁਪਏ ਦੀ ਸਬਸਿਡੀ ਮਿਲਦੀ ਹੈ ਜਦੋਂ ਕਿ ਤੇਲ ਮਾਰਕੀਟਿੰਗ ਕੰਪਨੀਆਂ (OMCs) 1600 ਰੁਪਏ ਐਡਵਾਂਸ ਦਿੰਦੀਆਂ ਹਨ। ਹਾਲਾਂਕਿ, OMC ਰੀਫਿਲ 'ਤੇ ਸਬਸਿਡੀ ਦੀ ਰਕਮ ਨੂੰ EMI ਵਜੋਂ ਵਸੂਲਦੇ ਹਨ।

ਕੀ ਅਡਵਾਂਸ ਪੇਮੈਂਟ ਦਾ ਤਰੀਕਾ ਬਦਲੇਗਾ?

ਮਨੀ ਕੰਟਰੋਲ ਨੇ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ 1600 ਰੁਪਏ ਦਾ ਐਡਵਾਂਸ ਪੇਮੈਂਟ ਕੰਪਨੀ ਇਕਮੁਸ਼ਤ ਵਸੂਲੀ ਕਰੇਗੀ। ਵਰਤਮਾਨ ਵਿੱਚ, OMCs EMI ਦੇ ਰੂਪ ਵਿੱਚ ਅਡਵਾਂਸ ਪੇਮੈਂਟ ਵਸੂਲਦੇ ਹਨ, ਜਦੋਂ ਕਿ ਇਸ ਮਾਮਲੇ ਤੋਂ ਜਾਣੂ ਇੱਕ ਸੂਤਰ ਮੁਤਾਬਕ, ਸਰਕਾਰ ਇਸ ਸਕੀਮ ਵਿੱਚ ਬਾਕੀ ਬਚੀ 1600 ਦੀ ਸਬਸਿਡੀ ਜਾਰੀ ਰਹੇਗੀ।

-PTC News

Related Post