ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ ਦੀ ਮ੍ਰਿਤਕ ਦੇਹ ਪੁੱਜੀ ਘਰ , ਥੋੜ੍ਹੀ ਦੇਰ 'ਚ ਹੋਵੇਗਾ ਸਸਕਾਰ

By  Shanker Badra August 17th 2021 12:52 PM

ਅੰਮ੍ਰਿਤਸਰ : ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ (Lt Col SS Bhath) ਦੀ ਮ੍ਰਿਤਕ ਦੇਹ ਮੰਗਲਵਾਰ ਨੂੰ ਉਨਾਂ ਦੇ ਅੰਮ੍ਰਿਤਸਰ ਸਥਿਤ ਆਦਰਸ਼ ਨਗਰ ਸਥਿਤ ਘਰ 'ਚ ਪੁੱਜੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਰਮੀ ਹੈੱਡ ਕੁਆਰਟਰ ਪੈਂਥਰ ਡਵੀਜ਼ਨ ਲਿਜਾਇਆ ਗਿਆ ਸੀ।

ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ ਦੀ ਮ੍ਰਿਤਕ ਦੇਹ ਪੁੱਜੀ ਘਰ , ਥੋੜ੍ਹੀ ਦੇਰ 'ਚ ਹੋਵੇਗਾ ਸਸਕਾਰ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਉਨ੍ਹਾਂ ਦੇ ਰਿਹਾਇਸ਼ੀ ਸਥਾਨ 'ਤੇ ਕਈ ਪਤੰਵਤੇ ਲੋਕਾਂ ਤੋਂ ਇਲਾਵਾ ਆਰਮੀ ਅਫ਼ਸਰ ਵੀ ਪਹੁੰਚੇ ਸਨ। ਥੋੜ੍ਹੀ ਦੇਰ ਬਾਅਦ ਆਰਮੀ ਦੀ ਗੱਡੀ 'ਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਲਿਜਾਇਆ ਜਾਵੇਗਾ। ਲੈਫ਼ਟੀਨੈਂਟ ਕਰਨਲ ਅਭੀਤ ਸਿੰਘ ਬਾਠ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਹ ਆਪਣੇ ਪਿਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ।

ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ ਦੀ ਮ੍ਰਿਤਕ ਦੇਹ ਪੁੱਜੀ ਘਰ , ਥੋੜ੍ਹੀ ਦੇਰ 'ਚ ਹੋਵੇਗਾ ਸਸਕਾਰ

ਦਰਅਸਲ 'ਚ ਰਣਜੀਤ ਸਾਗਰ ਡੈਮ (Ranjit Sagar dam) ਵਿੱਚ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਪਾਇਲਟਾਂ ਵਿੱਚੋਂ ਇੱਕ ਲੈਫ਼ਟੀਨੈਂਟ ਕਰਨਲ ਅਭੀਤ ਸਿੰਘ ਬਾਠ ਦੀ ਲਾਸ਼ ਨੂੰ ਫ਼ੌਜ ਨੇ ਲੱਭ ਲਿਆ ਸੀ। ਹਾਲਾਂਕਿ ਸਹਾਇਕ ਪਾਇਲਟ ਕੈਪਟਨ ਜੈਯੰਤ ਜੋਸ਼ (Capt Jayant Joshi) ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।

ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ ਦੀ ਮ੍ਰਿਤਕ ਦੇਹ ਪੁੱਜੀ ਘਰ , ਥੋੜ੍ਹੀ ਦੇਰ 'ਚ ਹੋਵੇਗਾ ਸਸਕਾਰ

3 ਅਗਸਤ ਨੂੰ ਪਠਾਨਕੋਟ ਦੇ ਮਾਮੂਨ ਛਾਉਣੀ ਤੋਂ ਉਡਾਣ ਭਰਨ ਵਾਲਾ ਹੈਲੀਕਾਪਟਰ ਰਣਜੀਤ ਸਾਗਰ ਡੈਮ ਝੀਲ ਵਿੱਚ ਡਿੱਗਣ ਤੋਂ ਬਾਅਦ ਇਸਦੇ ਪਾਇਲਟ ਅਤੇ ਸਹਿ-ਪਾਇਲਟ ਲਾਪਤਾ ਹੋ ਗਏ ਸਨ, ਜਿਸ ਤੋਂ ਬਾਅਦ ਗੋਤਾਖੋਰਾਂ ਨੇ ਝੀਲ ਨੂੰ ਹਰ ਪਾਸੇ ਘੇਰਿਆ। ਫੌਜ ਅਤੇ ਜਲ ਸੈਨਾ ਦੀਆਂ ਸੰਯੁਕਤ ਟੀਮਾਂ ਪਾਇਲਟਾਂ ਅਤੇ ਤਬਾਹ ਹੋਏ ਖੇਤਰ ਦੀ ਭਾਲ ਵਿੱਚ ਜੁਟੀਆਂ ਹੋਈਆਂ ਸਨ।

ਲੈਫਟੀਨੈਂਟ ਕਰਨਲ ਅਭੀਤ ਸਿੰਘ ਬਾਠ ਦੀ ਮ੍ਰਿਤਕ ਦੇਹ ਪੁੱਜੀ ਘਰ , ਥੋੜ੍ਹੀ ਦੇਰ 'ਚ ਹੋਵੇਗਾ ਸਸਕਾਰ

ਦੱਸ ਦੇਈਏ ਕਿ 3 ਅਗਸਤ ਨੂੰ ਹੈਲੀਕਾਪਟਰ ਉਡਾਣ ਭਰਨ ਦੇ 20 ਮਿੰਟ ਬਾਅਦ ਜੰਮੂ ਦੇ ਕਠੂਆ ਨੇੜੇ ਪਲਾਹੀ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਜਿਸ ਝੀਲ ਵਿੱਚ ਹੈਲੀਕਾਪਟਰ ਡਿੱਗਿਆ ਉਹ 85 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। 60 ਫੀਸਦੀ ਝੀਲ ਜੰਮੂ -ਕਸ਼ਮੀਰ ਅਤੇ 40 ਫੀਸਦੀ ਪੰਜਾਬ ਵਿੱਚ ਪੈਂਦੀ ਹੈ। ਝੀਲ ਦੀ ਡੂੰਘਾਈ ਲਗਭਗ 200 ਫੁੱਟ ਹੈ।

-PTCNews

Related Post