ਬਜ਼ੁਰਗ ਮਰੀਜ਼ ਨੂੰ ਨਹੀਂ ਮਿਲੀ ਹਸਪਤਾਲ 'ਚ ਥਾਂ , ਪਿਤਾ ਨੂੰ ਲੈ ਪੂਰੇ ਸ਼ਹਿਰ ਦੇ ਚੱਕਰ ਕੱਢਦਾ ਰਿਹਾ ਬੇਟਾ 

By  Shanker Badra April 15th 2021 07:54 PM

ਲਖਨਊ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲਖਨਊ ਵਿਚ ਇਕ ਅਜਿਹੀ ਘਟਨਾ ਵਾਪਰੀ ਹੈ , ਜਿਥੇ 70 ਸਾਲ ਦੇ ਕੋਰੋਨਾ ਮਰੀਜ਼ ਨੂੰ ਲੈ ਕੇ ਉਸ ਦੇ ਪਰਿਵਾਰ ਵਾਲੇ ਕਾਰ ਵਿਚ ਆਕਸੀਜਨ ਸਿਲੰਡਰ ਦੇ ਨਾਲ ਇਧਰ-ਓਧਰ ਹਸਪਤਾਲਾਂ ਦੇ ਚੱਕਰ ਲਾਉਂਦੇ ਰਹੇ ਪਰ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿਚ ਬੈੱਡ ਨਹੀਂ ਮਿਲਿਆ। ਜਿਸ ਕਾਰਨ ਉਨ੍ਹਾਂ ਨੂੰ ਘਰ ਵਾਪਸ ਪਰਤਣਾ ਪਿਆ।

ਪੜ੍ਹੋ ਹੋਰ ਖ਼ਬਰਾਂ : IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ 

Lucknow: Carrying oxygen cylinder around, 70-year-old Covid patient fails to find hospital bed ਬਜ਼ੁਰਗ ਮਰੀਜ਼ ਨੂੰ ਨਹੀਂ ਮਿਲੀ ਹਸਪਤਾਲ 'ਚ ਥਾਂ , ਪਿਤਾ ਨੂੰ ਲੈ ਪੂਰੇ ਸ਼ਹਿਰ ਦੇ ਚੱਕਰ ਕੱਢਦਾ ਰਿਹਾ ਬੇਟਾ

ਜਾਣਕਾਰੀ ਅਨੁਸਾਰ ਲਖਨਊ ਦੇ ਅਲੀਗੰਜ ਵਿਚ ਰਹਿਣ ਵਾਲੇ ਬਜ਼ੁਰਗ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਬਲੱਡ ਪ੍ਰੈਸ਼ਰ (ਬੀਪੀ) ਦੇ ਮਰੀਜ਼ ਹਨ। ਬੁੱਧਵਾਰ ਨੂੰ ਉਨ੍ਹਾਂ ਨੂੰ ਅਚਾਨਕ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ। ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਹੀ ਵਿਵੇਕਾਨੰਦ ਹਸਪਤਾਲ ਲੈ ਕੇ ਗਏ ,ਜਿੱਥੇ ਹਸਪਤਾਲ ਵਿਚ ਬਜ਼ੁਰਗ ਦਾ ਰੈਗੂਲਰ ਇਲਾਜ ਹੁੰਦਾ ਹੈ ਪਰ ਡਾਕਟਰਾਂ ਨੇ ਕੋਵਿਡ-19 ਜਾਂਚ ਦੇ ਬਿਨਾਂ ਉਨ੍ਹਾਂ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਬਜ਼ੁਰਗ ਦਾ ਆਕਸੀਜਨ ਲੈਵਲ ਡਿੱਗਦਾ ਰਿਹਾ ਪਰ ਇਸ ਦੇ ਬਾਵਜੂਦ  ਡਾਕਟਰ ਉਨ੍ਹਾਂ ਨੂੰ ਦੇਖਣ ਲਈ ਤਿਆਰ ਨਹੀਂ ਹੋਏ। ਫਿਰ ਟਰੂ ਨੈਟ ਮਸ਼ੀਨ ਰਾਹੀਂ ਬਜ਼ੁਰਗ ਦੀ ਕੋਵਿਡ ਦੀ ਜਾਂਚ ਕੀਤੀ ਗਈ, ਜਿਸ ਵਿਚ ਉਹ ਪਾਜ਼ੇਟਿਵ ਨਿਕਲੇ।

Lucknow: Carrying oxygen cylinder around, 70-year-old Covid patient fails to find hospital bed ਬਜ਼ੁਰਗ ਮਰੀਜ਼ ਨੂੰ ਨਹੀਂ ਮਿਲੀ ਹਸਪਤਾਲ 'ਚ ਥਾਂ , ਪਿਤਾ ਨੂੰ ਲੈ ਪੂਰੇ ਸ਼ਹਿਰ ਦੇ ਚੱਕਰ ਕੱਢਦਾ ਰਿਹਾ ਬੇਟਾ

ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਐਡਮਿਟ ਕਰਨ ਦੀ ਗੱਲ ਕਹੀ ਪਰ ਡਾਕਟਰਾਂ ਨੇ ਬੈੱਡ ਨਾ ਹੋਣ ਦਾ ਹਵਾਲਾ ਦੇ ਕੇ ਦੂਜੇ ਹਸਪਤਾਲ ਜਾਣ ਲਈ ਕਿਹਾ। ਬੇਟਾ ਆਕਸੀਜਨ ਸਿਲੰਡਰ ਕਾਰ ਵਿਚ ਰੱਖ ਕੇ ਬਜ਼ੁਰਗ ਪਿਤਾ ਨੂੰ ਸ਼ਹਿਰ ਦੇ ਹਰ ਹਸਪਤਾਲ ਵਿਚ ਇਲਾਜ ਦੇ ਲਈ ਘੁੰਮਦਾ ਰਿਹਾ। ਫੋਨ ਉੱਤੇ ਡਾਕਟਰਾਂ ਨੂੰ ਮਿੰਨਤਾਂ ਕੀਤੀਆਂ ਪਰ ਕਿਤੋਂ ਵੀ ਕੋਈ ਮਦਦ ਨਹੀਂ ਮਿਲੀ। ਇਸ ਦੌਰਾਨ ਆਕਸੀਜਨ ਸਿਲੰਡਰ ਖਤਮ ਹੋਣ ਲੱਗਿਆ ਫਿਰ ਤਾਲਕਟੋਰ ਸਥਿਤ ਆਕਸੀਜਨ ਸੈਂਟਰ ਤੋਂ ਮੋਟੀ ਰਕਮ ਖਤਮ ਕਰ ਦੂਜਾ ਆਕਸੀਜਨ ਸਿਲੰਡਰ ਖਰੀਦਿਆ।

Kapurthala : IKGPTU over 42 students admitted to hospital after Eating ਬਜ਼ੁਰਗ ਮਰੀਜ਼ ਨੂੰ ਨਹੀਂ ਮਿਲੀ ਹਸਪਤਾਲ 'ਚ ਥਾਂ , ਪਿਤਾ ਨੂੰ ਲੈ ਪੂਰੇ ਸ਼ਹਿਰ ਦੇ ਚੱਕਰ ਕੱਢਦਾ ਰਿਹਾ ਬੇਟਾ

ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਅੱਜ ਤੋਂ 15 ਦਿਨਾਂ ਲਈ ਲੱਗਿਆ ਲਾਕਡਾਊਨ ਵਰਗਾ ਕਰਫ਼ਿਊ

ਓਥੇ ਹੀ ਬਜ਼ੁਰਗ ਦੇ ਬੇਟੇ ਆਸ਼ੀਸ਼ ਸ਼੍ਰਿਵਾਸਤਵ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਬੁੱਧਵਾਰ ਸ਼ਾਮ ਤੋਂ ਸਾਹ ਲੈਣ ਵਿਚ ਕਾਫੀ ਦਿੱਕਤ ਹੋ ਰਹੀ ਸੀ। ਉਨ੍ਹਾਂ ਨੇ ਡਾਕਟਰਾਂ ਨੂੰ ਕਾਫੀ ਬੇਨਤੀ ਵੀ ਕੀਤੀ ਗਈ ਪਰ ਉਹ ਬੈੱਡ ਨਾ ਹੋਣ ਦਾ ਹਵਾਲਾ ਦੇ ਕੇ ਕੰਨੀ ਕਤਰਾਉਂਦੇ ਰਹੇ। ਫਿਲਹਾਲ ਅਸੀਂ ਘਰ ਉੱਤੇ ਹੀ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਦੇ ਕਈ ਹਸਪਤਾਲਾਂ ਵਿੱਚ ਗਏ ਪਰ ਕਿਸੇ ਨੇ ਉਨ੍ਹਾਂ ਨੂੰ ਐਡਮਿਟ ਨਹੀਂ ਕੀਤਾ ਗਿਆ। ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।

-PTCNews

Related Post