ਲੁਧਿਆਣਾ : ਸਾਈਕਲ ਮਾਰਕੀਟ ਨੇੜੇ ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ

By  Shanker Badra August 23rd 2019 03:25 PM

ਲੁਧਿਆਣਾ : ਸਾਈਕਲ ਮਾਰਕੀਟ ਨੇੜੇ ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ:ਲੁਧਿਆਣਾ : ਲੁਧਿਆਣਾ ਦੇ ਗਿੱਲ ਰੋਡ 'ਤੇ ਸਾਈਕਲ ਮਾਰਕੀਟ ਨੇੜੇ ਸਥਿਤ ਇਕ ਪਲਾਸਟਿਕ ਦੀ ਫ਼ੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫ਼ੈਲ ਗਈ ਹੈ। [caption id="attachment_331882" align="aligncenter" width="300"]Ludhiana: Bicycle Market Near plastic factory Terrible fire ਲੁਧਿਆਣਾ : ਸਾਈਕਲ ਮਾਰਕੀਟ ਨੇੜੇ ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ[/caption] ਮਿਲੀ ਜਾਣਕਾਰੀ ਮੁਤਾਬਿਕ ਅਹੁਜਾ ਪਲਾਸਟਿਕ ਦੇ ਨਾਂ ਤੋਂ ਚੱਲ ਰਹੀ ਇਸ ਫੈਕਟਰੀ 'ਚ ਪਲਾਸਟਿਕ ਦਾ ਸਾਮਾਨ ਬਣਾਉਣ ਦਾ ਕੰਮ ਹੁੰਦਾ ਹੈ। ਇਸ ਦੌਰਾਨ ਅੱਗ ਲੱਗਣ ਸਮੇਂ ਫੈਕਟਰੀ 'ਚ ਕੋਈ ਮੁਲਾਜ਼ਮ ਨਹੀਂ ਸੀ। ਜਿਸ ਤੋਂ ਬਾਅਦ ਪਲਾਸਟਿਕ ਸੜਨ ਦੀ ਵਜ੍ਹਾ ਨਾਲ ਕਾਲਾ ਧੂੰਆਂ ਆਲੇ-ਦੁਆਲੇ ਦੇ ਇਲਾਕਿਆਂ 'ਚ ਫੈਲ ਗਿਆ ਹੈ। [caption id="attachment_331881" align="aligncenter" width="300"]Ludhiana: Bicycle Market Near plastic factory Terrible fire ਲੁਧਿਆਣਾ : ਸਾਈਕਲ ਮਾਰਕੀਟ ਨੇੜੇ ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ[/caption] ਜਦੋਂ ਅੱਜ ਸਵੇਰੇ ਕਰੀਬ ਸਾਢੇ 10 ਵਜੇ ਫੈਕਟਰੀ ਤੋਂ ਧੂੰਆਂ ਨਿਕਲਦਿਆਂ ਦੇਖ ਲੋਕ ਇੱਕਠਾ ਹੋਏ ਤੇ ਤਰੁੰਤ ਇਸ ਦੀ ਜਾਣਕਾਰੀ ਫੈਕਟਰੀ ਦੇ ਮਾਲਕ ਨੂੰ ਦਿੱਤੀ। ਇਸ ਦੌਰਾਨ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। [caption id="attachment_331883" align="aligncenter" width="300"]Ludhiana: Bicycle Market Near plastic factory Terrible fire ਲੁਧਿਆਣਾ : ਸਾਈਕਲ ਮਾਰਕੀਟ ਨੇੜੇ ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ[/caption] ਓਥੇ ਅੱਗ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀਆਂ 5 ਅੱਗ ਬੁਝਾਊ ਦਸਤਿਆਂ ਦੀ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ। -PTCNews

Related Post