ਲੁਧਿਆਣਾ : ਚੋਣ ਹਾਰਨ ਤੋਂ ਬਾਅਦ ਵੀ ਟੀਟੂ ਬਾਣੀਏ ਨੇ ਵੰਡੇ ਲੱਡੂ, ਜਾਣੋ ਵਜ੍ਹਾ

By  Jashan A May 23rd 2019 06:56 PM

ਲੁਧਿਆਣਾ : ਚੋਣ ਹਾਰਨ ਤੋਂ ਬਾਅਦ ਵੀ ਟੀਟੂ ਬਾਣੀਏ ਨੇ ਵੰਡੇ ਲੱਡੂ, ਜਾਣੋ ਵਜ੍ਹਾ,ਲੁਧਿਆਣਾ : ਪੰਜਾਬ 'ਚ 19 ਮਈ ਨੂੰ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਜਿਸ ਦੌਰਾਨ ਪੰਜਾਬ 'ਚ ਕਾਂਗਰਸ ਨੇ 8 , ਅਕਾਲੀ-ਭਾਜਪਾ ਨੇ 4 ਅਤੇ ਆਮ ਆਦਮੀ ਪਾਰਟੀ ਦੇ 1 ਸੀਟ ਹਿੱਸੇ ਆਈ ਹੈ।

ਉਥੇ ਹੀ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸੀਟ 'ਤੇ ਵੀ ਕਾਂਗਰਸ ਦਾ ਕਬਜ਼ਾ ਰਿਹਾ ਹੈ। ਪਰ ਇਥੇ ਇੱਕ ਅਨੋਖੀ ਗੱਲ ਦੇਖਣ ਨੂੰ ਮਿਲੀ।

ਦਰਅਸਲ, ਲੁਧਿਆਣਾ ਤੋਂ ਲੋਕ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਖੜ੍ਹੇ ਜੈ ਪ੍ਰਕਾਸ਼ ਜੈਨ ਉਰਫ ਟੀਟੂ ਬਾਣੀਏ ਦੀ ਨਤੀਜਿਆਂ ਦੌਰਾਨ ਜ਼ਮਾਨਤ ਜ਼ਬਤ ਹੋ ਗਈ ਹੈ, ਫਿਰ ਵੀ ਟੀਟੂ ਬਾਣੀਏ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਸ ਨੇ ਲੱਡੂ ਵੰਡ ਛੱਡੇ ਹਨ।

ਇਸ ਦਾ ਕਾਰਨ ਦੱਸਦਿਆਂ ਟੀਟੂ ਬਾਣੀਏ ਨੇ ਕਿਹਾ ਕਿ ਇੱਥੇ ਵੱਡੇ-ਵੱਡੇ ਮਹਾਂਰਥੀ ਹਾਰ ਗਏ ਤਾਂ ਉਹ ਕੀ ਚੀਜ਼ ਹੈ। ਉਹਨਾਂ ਕਿਹਾ ਕਿ 2700 ਵੋਟਾਂ ਹੀ ਬਹੁਤ ਹਨ ਤੇ ਉਨ੍ਹਾਂ ਨੇ ਸਿਰਫ ਸਰਕਾਰ ਦੀਆਂ ਅੱਖਾਂ ਤੋਂ ਕਾਲੀ ਪੱਟੀ ਖੋਲ੍ਹਣ ਲਈ ਹੀ ਚੋਣ ਲੜੀ ਸੀ।

-PTC News

Related Post