ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ, ਦੇਖੋ ਵੀਡੀਓ

By  Jashan A May 20th 2019 02:19 PM -- Updated: May 20th 2019 04:34 PM

ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ, ਦੇਖੋ ਵੀਡੀਓ,ਲੁਧਿਆਣਾ: ਲੁਧਿਆਣਾ ਦੇ ਸਮਾਜ ਸੇਵੀ ਅਨਮੋਲ ਕਵੱਤਰਾ ਅਤੇ ਉਸ ਦੇ ਪਿਤਾ 'ਤੇ ਹੋਏ ਹਮਲੇ ਤੋਂ ਬਾਅਦ ਲੱਖਾਂ ਦੀ ਗਿਣਤੀ 'ਚ ਲੋਕ ਸਮਰਥਨ ਲਈ ਲੁਧਿਆਣਾ ਪਹੁੰਚੇ, ਉਥੇ ਹੀ ਉਸ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਪੁਲਿਸ ਦੇ ਗੋਲਡੀ ਨਾਮ ਦਾ ਨੌਜਵਾਨ ਵੀ ਅਨਮੋਲ ਦੇ ਹੱਕ 'ਚ ਨਿਤਰਿਆ। [caption id="attachment_297940" align="aligncenter" width="300"]gold ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ, ਦੇਖੋ ਵੀਡੀਓ[/caption] ਇਸ ਜਵਾਨ ਨੇ ਆਪਣੀ ਵਰਦੀ ਦੀ ਪਰਵਾਹ ਕੀਤੇ ਬਿਨਾਂ ਜਿਸ ਤਰ੍ਹਾਂ ਅਨਮੋਲ ਕਵਾਤਰਾ ਨੂੰ ਇਨਸਾਫ ਦਿਵਾਉਣ ਲਈ ਕੰਮ ਕੀਤਾ, ਇਸ ਨੂੰ ਦੇਖ ਕੇ ਹਰ ਕੋਈ ਇਸ ਜਵਾਨ ਦਾ ਮੁਰੀਦ ਹੋ ਗਿਆ ਹੈ। ਹੋਰ ਪੜ੍ਹੋ:ਸੁਖਬੀਰ ਬਾਦਲ ,ਹਰਸਿਮਰਤ ਕੌਰ ਬਾਦਲ ,ਬਿਕਰਮਜੀਤ ਮਜੀਠੀਆ ਸਮੇਤ ਕਈ ਵੱਡੇ ਆਗੂ ਹੋਏ ਗ੍ਰਿਫ਼ਤਾਰ ਦਰਅਸਲ ਬੀਤੇ ਦਿਨ ਨੂੰ ਵੋਟ ਪਾ ਕੇ ਆ ਰਹੇ ਅਨਮੋਲ ਅਤੇ ਉਸ ਦੇ ਪਿਤਾ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ। ਪੁਲਿਸ 'ਤੇ ਵੀ ਦਬਾਅ ਸੀ ਪਰ ਆਪਣੀ ਵਰ੍ਹਦੀ ਦੀ ਪਰਵਾਹ ਕੀਤੇ ਬਿਨਾਂ ਗੋਲਡੀ ਨਾਂ ਦਾ ਇਹ ਮੁਲਾਜ਼ਮ ਅਨਮੋਲ ਦੇ ਹੱਕ ਵਿਚ ਡੱਟ ਗਿਆ। ਅਨਮੋਲ ਦੇ ਸਾਥੀ ਗੋਲਡੀ ਦੀ ਹਿੰਮਤ ਬਿਆਨ ਕਰਦੇ ਹੋਏ ਉਸ ਦੇ ਪੈਰੀਂ ਤੱਕ ਪੈ ਗਏ। [caption id="attachment_297939" align="aligncenter" width="300"]gol ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ, ਦੇਖੋ ਵੀਡੀਓ[/caption] ਇੱਥੇ ਦੱਸ ਦੇਈਏ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਘੰਟੇ ਵਿਚ ਹੀ ਦੋ ਕਾਂਗਰਸੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। -PTC News

Related Post