ਟ੍ਰੇਨ ਵਿੱਚ ਦਿੰਦੇ ਸਨ ਇਹਨਾਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ, ਪੁਲਿਸ ਨੇ ਦਬੋਚਿਆ, ਮਗਰੋਂ ਹੋਇਆ ਇਹ !

By  Joshi November 11th 2018 08:47 AM -- Updated: November 11th 2018 08:48 AM

ਟ੍ਰੇਨ ਵਿੱਚ ਦਿੰਦੇ ਸਨ ਇਹਨਾਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ, ਪੁਲਿਸ ਨੇ ਦਬੋਚਿਆ, ਮਗਰੋਂ ਹੋਇਆ ਇਹ !,ਲੁਧਿਆਣਾ: ਬੀਤੀ ਰਾਤ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿਸ ਦੌਰਾਨ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਲੁੱਟਾਂ ਕਰਨ ਵਾਲੇ ਇੱਕ ਗਰੋਹ ਦੇ ਚਾਰ ਮੈਬਰਾਂ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਨ੍ਹਾਂ ਤੋਂ 10 ਮੋਬਾਇਲ ਫੋਨ , ਇੱਕ ਚਾਕੂ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਆਰੋਪੀਆਂ ਵਿੱਚ ਇੱਕ ਬੰਗਾਲ ਦਾ ਜਦੋਂ ਕਿ ਤਿੰਨ ਪੰਜਾਬ ਦੇ ਹੀ ਰਹਿਣ ਵਾਲੇ ਹੈ। ਇਸ ਮੌਕੇ ਥਾਣਾ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਉੱਤੇ ਰੇਲਵੇ ਸਟੇਸ਼ਨ ਦੇ ਕੋਲੋਂ ਹੀ ਇਹਨਾਂ ਚਾਰਾਂ ਆਰੋਪੀਆਂ ਨੂੰ ਕਾਬੂ ਕੀਤਾ ਹੈ ਜੋ ਲੁੱਟ - ਪਾਟ ਦੀ ਫ਼ਿਰਾਕ ਵਿੱਚ ਸਨ। ਪੁਲਿਸ ਦੇ ਮੁਤਾਬਕ ਇਹ ਅੰਬਾਲਾ ਤੋਂ ਰੇਲ ਵਿੱਚ ਬੈਠ ਕੇ ਅੰਮ੍ਰਿਤਸਰ ਤੱਕ ਜਾਂਦੇ ਸਨ ਜਿਸ ਦੌਰਾਨ ਇਹ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ।

ਹੋਰ ਪੜ੍ਹੋ:ਖ਼ਤਰਨਾਕ ਗੈਂਗਸਟਰ ਗਗਨ ਪੰਡਤ ਅੰਮ੍ਰਿਤਸਰ ਪੁਲਿਸ ਵਲੋਂ ਕੀਤਾ ਕਾਬੂ

ਆਰੋਪੀਆਂ ਤੋਂ ਕਰੀਬ 10 ਮੋਬਾਇਲ ਫੋਨ, ਇੱਕ ਚਾਕੂ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ ਹੈ। ਫੜੇ ਗਏ ਆਰੋਪੀਆਂ ਵਿੱਚੋਂ ਤਿੰਨ ਪੰਜਾਬ ਦੇ ਵੱਖ - ਵੱਖ ਜਿਲ੍ਹੇ ਦੇ ਹਨ ਅਤੇ ਇੱਕ ਪੱਛਮ ਬੰਗਾਲ ਦਾ ਰਹਿਣ ਵਾਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਇਹਨਾਂ ਤੋਂ ਪੁੱਛਗਿੱਛ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

—PTC News

Related Post