ਕੌਮਾਂਤਰੀ ਮਹਿਲਾ ਦਿਵਸ: 104 ਸਾਲਾ ਬੇਬੇ ਮਾਨ ਕੌਰ ਨੂੰ ਅੱਜ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ

By  PTC NEWS March 8th 2020 09:55 AM -- Updated: March 8th 2020 09:58 AM

ਨਵੀਂ ਦਿੱਲੀ: ਦੁਨੀਆ ਭਰ ‘ਚ ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾਉਣ ਵਾਲੀ ਪੰਜਾਬ ਦੀ 104 ਸਾਲਾ ਦੌੜਾਕ ਮਾਨ ਕੌਰ ਨੂੰ ਅੱਜ ਯਾਨੀ ਕਿ ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਔਰਤਾਂ ਲਈ ਇਸ ਨੂੰ ਦੇਸ਼ ਦਾ ਸਰਵੋਤਮ ਸਨਮਾਨ ਮੰਨਿਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ 1 ਮਾਰਚ ਨੂੰ ਦੇਸ਼ ਦਾ ਮਾਣ ਬੇਬੇ ਮਾਨ ਕੌਰ ਨੇ 104 ਸਾਲ ਪੂਰੇ ਕੀਤੇ ਹਨ ਤੇ ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ। ਇਸ ਉਮਰ ‘ਚ ਜਿਥੇ ਲੋਕਾਂ ਦੇ ਗੋਡੇ ਭਾਰ ਨਹੀਂ ਝਲਦੇ, ਉਥੇ ਹੀ ਬੇਬੇ ਮਾਨ ਕੌਰ ਵੱਲੋਂ ਦੌੜਾਂ ‘ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਪ੍ਰਾਪਤੀ ਹੈ।

ਉਹ 2017 ਵਿਚ ਆਕਲੈਂਡ ਵਿਚ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਈ ਸੀ। ਉਨ੍ਹਾਂ ਦੇ ਨਾਮ 'ਤੇ ਕੋਈ ਰੀਕਾਰਡ ਦਰਜ ਹਨ।

ਜ਼ਿਕਰਯੋਗ ਹੈ ਕਿ 104 ਸਾਲਾ ਭਾਰਤ ਦੀ ਦੌੜਾਕ ਬੇਬੇ ਮਾਨ ਕੌਰ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪ੍ਰਸ਼ੰਸਾ ਕਰ ਚੁੱਕੇ ਹਨ। ਮੋਦੀ ਨੇ ਹਾਕੀ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ਦੇ ਮੌਕੇ ‘ਫਿਟ ਇੰਡੀਆ ਮੂਵਮੈਂਟ’ ਦੇ ਸਮੇਂ ਮਾਨ ਕੌਰ ਨੂੰ ਵਧਾਈ ਦਿੱਤੀ ਸੀ।

-PTC News

Related Post