ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ, ਅਨਿਲ ਕਪੂਰ, ਹੇਮਾ ਮਾਲਿਨੀ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੋਟ ਹੱਕ ਦਾ ਕੀਤਾ ਇਸਤੇਮਾਲ

By  Jashan A October 21st 2019 02:25 PM

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ, ਅਨਿਲ ਕਪੂਰ, ਹੇਮਾ ਮਾਲਿਨੀ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੋਟ ਹੱਕ ਦਾ ਕੀਤਾ ਇਸਤੇਮਾਲ,ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ‘ਤੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਮਹਾਰਾਸ਼ਟਰ ਵਿਧਾਨ ਸਭਾ ਲਈ ਮਤਦਾਨ ਜਾਰੀ ਹੈ।ਮਹਾਰਾਸ਼ਟਰ ‘ਚ ਭਾਜਪਾ-ਸ਼ਿਵ ਸੈਨਾ (ਐੱਨਡੀਏ) ਤੇ ਕਾਂਗਰਸ-ਐੱਨਸੀਪੀ ਗਠਜੋੜ ਵਿਚਾਲੇ ਪ੍ਰਮੁੱਖ ਮੁਕਾਬਲਾ ਹੈ।

https://twitter.com/ANI/status/1186185785050976256?s=20

ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਲੀਵੁੱਡ ਅਦਾਕਾਰ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਲਈ ਪਹੁੰਚੇ ਹਨ।ਇਸ ਦੌਰਾਨ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਬਾਲੀਵੁੱਡ ਮਸ਼ਹੂਰ ਅਭਿਨੇਤਾ ਰਿਤਿਕ ਰੌਸ਼ਨ ਅਤੇ ਅਨਿਲ ਕਪੂਰ ਨੇ ਵੀ ਅੰਧੇਰੀ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਭੁਗਤਾਈ।

ਹੋਰ ਪੜ੍ਹੋ: ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ ਨੇ ਸੋਨੀਪਤ 'ਚ ਵੋਟ ਹੱਕ ਦਾ ਕੀਤਾ ਇਸਤੇਮਾਲ

https://twitter.com/ANI/status/1186197521657237504?s=20

ਉਹਨਾਂ ਤੋਂ ਇਲਾਵਾ ਅਦਾਕਾਰਾ ਅਤੇ ਭਾਜਪਾ ਸਾਂਸਦ ਹੇਮਾ ਮਾਲਿਨੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।

https://twitter.com/ANI/status/1186189291036168192?s=20

ਜ਼ਿਕਰਯੋਗ ਹੈ ਕਿ ਮਹਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ 235 ਔਰਤਾਂ ਸਮੇਤ ਕੁੱਲ 3,237 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਥੇ ਵੋਟਿੰਗ ਲਈ ਕੁੱਲ 96,661 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਉੱਤੇ ਸਾਢੇ 6 ਲੱਖ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

-PTC News

Related Post