ਕੋਰੋਨਾ ਦੇ ਵਿਗੜਦੇ ਹਾਲਾਤਾਂ 'ਤੇ ਮਹਾਰਾਸ਼ਟਰਾ ਨੂੰ ਦਿੱਤੇ ਤੀਜੀ ਲਹਿਰ ਦੇ ਸੰਕੇਤ

By  Jagroop Kaur April 30th 2021 02:53 PM

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀਰਵਾਰ ਨੂੰ ਜ਼ਿਲ੍ਹਾ ਅਧਿਕਾਰੀਆਂ ਨਾਲ ਕੋਰੋਨਾ ਲਾਗ਼ ਦੀ ਤੀਜੀ ਲਹਿਰ ਦੇ ਖ਼ਦਸ਼ੇ ਨੂੰ ਧਿਆਨ 'ਚ ਰੱਖ ਕੇ ਨਵੇਂ ਆਕਸੀਜਨ ਪਲਾਂਟ ਅਤੇ ਦਵਾਈਆਂ ਨੂੰ ਸਟਾਕ ਰੱਖਣ ਲਈ ਯੋਜਨਾ ਬਣਾਉਣ ਲਈ ਕਿਹਾ। ਇਕ ਅਧਿਕਾਰਤ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਜ਼ਿਲ੍ਹਾ ਕਮਿਸ਼ਨਰਾਂ, ਡਵੀਜ਼ਨ ਕਮਿਸ਼ਨਰਾਂ ਅਤੇ ਨਗਰ ਕਮਿਸ਼ਨਰਾਂ ਨਾਲ ਵਰਚੁਅਲ ਬੈਠਕ 'ਚ ਕੋਰੋਨਾ ਲਾਗ਼ ਨਾਲ ਪੈਦਾ ਹਾਲਾਤ ਦਾ ਜਾਇਜ਼ਾ ਲਿਆ।

Read More : ਪੰਜਾਬ ‘ਚ ਕੋਰੋਨਾ ਦੇ 6812 ਨਵੇਂ ਮਾਮਲੇ, 138 ਦੀ ਹੋਈ ਮੌਤ

ਉਨ੍ਹਾਂ ਕਿਹਾ,''ਤੀਜੀ ਲਹਿਰ ਨੂੰ ਰੋਕਣ ਲਈ ਟੀਕਾਕਰਨ 'ਚ ਤੇਜ਼ੀ ਲਿਆਉਣੀ ਹੋਵੇਗੀ। ਅਸੀਂ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਨੂੰ ਮੁਫ਼ਤ ਟੀਕੇ ਲਗਾਉਣ ਦਾ ਐਲਾਨ ਕੀਤਾ ਹੈ ਪਰ ਉਸ ਦੀ ਸਪਲਾਈ ਦੀ ਯੋਜਨਾ ਬਣਾਉਣੀ ਹੋਵੇਗੀ।''

Migrants at Panvel Railway Station waiting to board the train to Gorakhpur in Uttar Pradesh (HT PHOTO)

Also Read | Centre issues revised guidelines for home isolation of mild, asymptomatic COVID-19 cases

ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦੇ ਹੋਏ ਮੁੰਬਈ ਮਹਾਰਾਸ਼ਟਰ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਆਕਸੀਜਨ ਪਲਾਂਟ ਸਥਾਪਤ ਕਰਨ ਲਈ ਮਨਜ਼ੂਰੀ ਦਿੱਤੀ ਜਾ ਚੁਕੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਕੀਨੀ ਕਰਨਾ ਹੋਵੇਗਾ ਕਿ ਭਵਿੱਖ ਲਈ ਆਕਸੀਜਨ ਦਾ ਸਟਾਕ ਰਹੇ। ਇਸ ਤੋਂ ਪਹਿਲਾਂ ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਸੀ ਕਿ ਮਹਾਰਾਸ਼ਟਰ 'ਚ ਜੁਲਾਈ, ਅਗਸਤ 'ਚ ਕੋਰੋਨਾ ਲਾਗ਼ ਦੀ ਤੀਜੀ ਲਹਿਰ ਆ ਸਕਦੀ ਹੈ। ਮਹਾਰਾਸ਼ਟਰ 'ਚ ਵੀਰਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 66159 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 771 ਲੋਕਾਂ ਦੀ ਮੌਤ ਹੋ ਗਈ।

Click here to follow PTC News on Twitter

Related Post