Ajnala News : ਪ੍ਰੇਮਿਕਾ ਨਾਲ ਫ਼ੋਨ ‘ਤੇ ਹੋਏ ਝਗੜੇ ਤੋਂ ਬਾਅਦ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ ,ਜਾਣੋਂ ਪੂਰਾ ਮਾਮਲਾ

Ajnala News : ਅਜਨਾਲਾ 'ਚ ਬੁੱਧਵਾਰ ਨੂੰ ਇੱਕ 20 ਸਾਲਾਂ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਨਾਲ ਫ਼ੋਨ ‘ਤੇ ਹੋਏ ਝਗੜੇ ਤੋਂ ਬਾਅਦ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਨ ਵਜੋਂ ਹੋਈ ਹੈ ਜੋ ਕਿ ਅਜਨਾਲਾ ਦੇ ਬੀਐਸਐਫ਼ ਮੁਹੱਲਾ ਨਜ਼ਦੀਕ ਰਹਿੰਦਾ ਸੀ। ਸੂਚਨਾ ਮੁਤਾਬਕ ਰਾਜਨ ਸ਼ਹਿਰ ਵਿਚ ਹੀ ਇੱਕ ਸੈਲੁਨ ‘ਤੇ ਕੰਮ ਕਰਦਾ ਸੀ

By  Shanker Badra July 24th 2025 08:36 AM

Ajnala News : ਅਜਨਾਲਾ 'ਚ ਬੁੱਧਵਾਰ ਨੂੰ ਇੱਕ 20 ਸਾਲਾਂ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਨਾਲ ਫ਼ੋਨ ‘ਤੇ ਹੋਏ ਝਗੜੇ ਤੋਂ ਬਾਅਦ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਨ ਵਜੋਂ ਹੋਈ ਹੈ ਜੋ ਕਿ ਅਜਨਾਲਾ ਦੇ ਬੀਐਸਐਫ਼ ਮੁਹੱਲਾ ਨਜ਼ਦੀਕ ਰਹਿੰਦਾ ਸੀ। ਸੂਚਨਾ ਮੁਤਾਬਕ ਰਾਜਨ ਸ਼ਹਿਰ ਵਿਚ ਹੀ ਇੱਕ ਸੈਲੁਨ ‘ਤੇ ਕੰਮ ਕਰਦਾ ਸੀ। 

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਮ੍ਰਿਤਕ ਪਹਿਲਾਂ ਵੀ ਆਪਣੀ ਇਸ ਪ੍ਰੇਮਿਕਾ ਨਾਲ ਫੋਨ 'ਤੇ ਲੜਦਾ -ਝਗੜਦਾ ਰਹਿੰਦਾ ਸੀ ਪਰ ਅੱਜ ਹੋਏ ਝਗੜੇ ਦੌਰਾਨ ਉਸਨੇ ਘਰ ਦੇ ਇੱਕ ਕਮਰੇ ਵਿਚ ਚੁੰਨੀ ਨਾਲ ਪੱਖੇ ਨਾਲ ਲਟਕ ਕੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਜਾਣਕਾਰੀ ਉਸਦੀ ਪ੍ਰੇਮਿਕਾ ਵੱਲੋਂ ਮ੍ਰਿਤਕ ਦੇ ਭਰਾ ਨੂੰ ਫੋਨ 'ਤੇ ਦਿੰਦੀਆਂ ਦੱਸਿਆ ਕਿ ਝਗੜੇ ਦੌਰਾਨ ਮ੍ਰਿਤਕ ਵੱਲੋਂ ਕੋਈ ਗਲਤ ਕਦਮ ਚੁੱਕ ਲਿਆ ਹੈ ਤੇ ਉਹ ਜਲਦੀ ਹੀ ਘਰ ਜਾਵੇ। 

ਜਦੋਂ ਉਸਦਾ ਭਰਾ ਘਰ ਪਹੁੰਚਿਆ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਐਸਐਚਓ ਅਜਨਾਲਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ। ਸਾਡੇ ਤਫਤੀਸ਼ੀ ਅਫਸਰ ਮੌਕੇ 'ਤੇ ਪਹੁੰਚੇ ਹਨ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਮੁਤਾਬਿਕ ਕਾਰਵਾਈ ਕੀਤੀ ਦਿੱਤੀ ਜਾਵੇਗੀ। ਮ੍ਰਿਤਕ ਦੀ ਮਾਤਾ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ।


 

 

Related Post