Bathinda News : ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰਤਾਪ ਸਿੰਘ 'ਤੇ ਹਮਲਾ, ਹਸਪਤਾਲ 'ਚ ਦਾਖਲ
Bathinda News : ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਦੌਰਾਨ ਵੱਕਾਰੀ ਬਲਾਕ ਸੰਮਤੀ ਹਲਕੇ ਜੰਬਰ ਬਸਤੀ ਅਧੀਨ ਆਉਂਦੇ ਪਿੰਡ ਫਤਹਿਗੜ੍ਹ ਨੌ ਆਬਾਦ 'ਚ ਵੋਟਿੰਗ ਦੇ ਅੰਤਿਮ ਪੜਾਅ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ 'ਤੇ ਕਥਿਤ ਹਮਲਾ ਹੋਣ ਅਤੇ ਹਮਲੇ ਕਾਰਨ ਗੰਭੀਰ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਮੁੱਢਲੀ ਜਾਣਕਾਰੀ ਮੁਤਾਬਿਕ ਕਥਿਤ ਹਮਲੇ ਕਾਰਨ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਦੀ ਲੱਤ ਕਾਫ਼ੀ ਨੁਕਸਾਨੀ ਗਈ ਹੈ ਅਤੇ ਓਹਨਾਂ ਨੂੰ ਇਲਾਜ਼ ਲਈ ਸਬ ਡਵੀਜ਼ਨਲ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਿਲ ਕਰਵਾਇਆ ਗਿਆ ਹੈ। ਜ਼ਖਮੀ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਬੂਥ ਕੈਪਚਰ ਕਰਨਾ ਚਾਹੁੰਦੀ ਸੀ ਪਰ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਦੇ ਚਲਦੇ ਉਹਨਾਂ 'ਤੇ ਇਹ ਤਸ਼ੱਦਦ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਆਰੋਪ ਲਗਾਏ ਕਿ ਹਲਕੇ ਦੀ ਆਪ ਵਿਧਾਇਕ ਬਲਜਿੰਦਰ ਕੌਰ ਭਾਵੇਂ ਕੇਸ ਸਾਫ ਸੁਥਰੀ ਚੋਣ ਕਰਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਪਰ ਪਹਿਲਾਂ ਜਗ੍ਹਾ ਰਾਮ ਤੀਰਥ ਵਿਖੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਫ਼ਿਰ ਪਿੰਡ ਫਤਿਹਗੜ੍ਹ ਨੋ ਆਬਾਦ ਵਿਖੇ ਗੁੰਡੇ ਬੰਦੇ ਗੱਡੀਆਂ ਭਰ ਕੇ ਅਤੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਅਕਾਲੀ ਦਲ ਦੇ ਵਰਕਰਾਂ 'ਤੇ ਹੀ ਲਾਠੀਆਂ ਚਲਾ ਦਿੱਤੀਆਂ ,ਜਿਸ ਵਿੱਚ ਸਾਡਾ ਸਾਬਕਾ ਜਿਲ੍ਹਾ ਪਰਿਸ਼ਦ ਮੈਂਬਰ ਜ਼ਖਮੀ ਹੋ ਗਿਆ।
- PTC NEWS