ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਮੌਤ

By  Pardeep Singh January 12th 2022 01:55 PM -- Updated: January 12th 2022 02:08 PM

ਫਿਰੋਜ਼ਪੁਰ: ਜ਼ੀਰਾ ਹਲਕਾ ਦੇ ਕਸਬਾ ਮਖੂ ਤੋਂ ਕੋਟ ਈਸੇ ਖਾਂ ਨੂੰ ਜਾਂਦੀ ਬੱਸ ਇਕ ਸਵਿਫਟ ਕਾਰ ਵਿਚਕਾਰ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਾਰ ਸਵਾਰ ਵਿਅਕਤੀਆਂ ਵਿਚੋਂ ਦੋ ਇਕੋਂ ਪਰਿਵਾਰ ਦੇ ਮੈਂਬਰ ਸਨ। ਹਾਦਸਾ ਗ੍ਰਸਤ ਪਰਿਵਾਰ ਤਰਨਤਾਰਨ ਦੇ ਕਸਬਾ ਪੱਟੀ ਦੇ ਰਹਿਣ ਵਾਲੇ ਸਨ। ਇਹ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਨੂੰ ਕੱਟ ਕੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਬਾਹਰ ਕੱਢਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ਨੰਬਰ PB13BC1964 ਵਿੱਚ ਸਵਾਰ ਹੋ ਕੇ ਲੁਧਿਆਣਾ ਤੋਂ ਪੱਟੀ ਵੱਲ ਨੂੰ ਜਾ ਰਹੀ ਸੀ। ਕਾਰ ਜਿਵੇਂ ਹੀ ਲਾਹੌਰੀਆ ਢਾਬਾ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਰੋਡਵੇਜ ਦੀ ਬੱਸ ਨਾਲ ਜਾ ਟੱਕਰਾਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਖਤਮ ਹੋ ਗਈ।

ਪੁਲਿਸ ਸੂਚਨਾ ਮਿਲਦੇ ਸਾਰ ਹੀ ਪਹੁੰਚ ਗਈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਦੇਹਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਨਾਲ ਵਿਗੜੇ ਹਾਲਾਤ, 7 ਜ਼ਿਲ੍ਹਿਆਂ 'ਚ 9 ਲੋਕਾਂ ਦੀ ਹੋਈ ਮੌਤ

Related Post