ਸੰਗਰੂਰ : ਮਾਲੇਰਕੋਟਲਾ 'ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਹਸਪਤਾਲ ’ਚ ਹੋਈ ਮੌਤ

By  Shanker Badra July 1st 2019 05:22 PM

ਸੰਗਰੂਰ : ਮਾਲੇਰਕੋਟਲਾ 'ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਹਸਪਤਾਲ ’ਚ ਹੋਈ ਮੌਤ:ਸੰਗਰੂਰ ਜ਼ਿਲ੍ਹੇ ਦੇ ਕਸਬਾ ਮਾਲੇਰਕੋਟਲਾ 'ਚ ਪੈਂਦੇ ਪਿੰਡ ਸੰਦੌੜ ਵਿੱਚ ਪਿਛਲੇ ਦਿਨੀਂ ਇੱਕ ਅੰਮ੍ਰਿਤਧਾਰੀ ਬਜ਼ੁਰਗ ਲਾਭ ਸਿੰਘ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੌਰਾਨ ਕੁੱਟਮਾਰ ਤੋਂ ਬਾਅਦ ਬਜ਼ੁਰਗ ਵਿਅਕਤੀ ਕੋਮਾ ਵਿਚ ਚਲਾ ਗਿਆ ਸੀ ਤੇ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਉਸ ਦਾ ਇਲਾਜ਼ ਚੱਲ ਰਿਹਾ ਸੀ, ਉਨ੍ਹਾਂ ਦੀ ਅੱਜ ਹਸਪਤਾਲ ’ਚ ਮੌਤ ਹੋ ਗਈ ਹੈ। [caption id="attachment_313764" align="aligncenter" width="300"]Malerkotla Amritdhari Sikh elders Labh Singh hospital Death ਸੰਗਰੂਰ : ਮਾਲੇਰਕੋਟਲਾ 'ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਹਸਪਤਾਲ ’ਚ ਹੋਈ ਮੌਤ[/caption] ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਹਮਲਾਵਰ ਨੌਜਵਾਨਾਂ ਵਿਰੁੱਧ ਧਾਰਾ 308 ਅਧੀਨ ਮਾਮਲਾ ਦਰਜ ਕੀਤਾ ਸੀ ਪਰ ਹੁਣ ਉਸ ਨਾਲ ਧਾਰਾ 302 ਵੀ ਜੋੜੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮਨੋਹਰ ਲਾਲ ਨਾਂਅ ਦੇ ਇੱਕ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। [caption id="attachment_313762" align="aligncenter" width="300"] Malerkotla Amritdhari Sikh elders Labh Singh hospital Death ਸੰਗਰੂਰ : ਮਾਲੇਰਕੋਟਲਾ 'ਚ ਅੰਮ੍ਰਿਤਧਾਰੀ ਸਿੱਖ ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਹਸਪਤਾਲ ’ਚ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨੇਹਾ ਕੱਕੜ ਨੇ ਬੈਲੀ ਡਾਂਸ’ ਨਾਲ ਮਚਾਇਆ ਤਹਿਲਕਾ ,ਵੀਡੀਓ ਵਾਇਰਲ ਦਰਅਸਲ 'ਚ ਪਿਛਲੇ ਹਫ਼ਤੇ ਤਿੰਨ ਨੌਜਵਾਨਾਂ ਵੱਲੋਂ ਇੱਕ ਅੰਮ੍ਰਿਤਧਾਰੀ ਬਜ਼ੁਰਗ ਲਾਭ ਸਿੰਘ ਨਾਲ ਕੁੱਟਮਾਰ ਕੁੱਟਮਾਰ ਕੀਤੀ ਗਈ ਸੀ ,ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।ਮ੍ਰਿਤਕ ਲਾਭ ਸਿੰਘ ਦੀ ਉਮਰ 57–58 ਸਾਲ ਦੇ ਲਗਭਗ ਸੀ। -PTCNews

Related Post