ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਮਨਾਲੀ ਵਿੱਚ ਸੈਲਾਨੀ ਦੀ ਭੀੜ , ਤਸਵੀਰਾਂ ਹੋਈਆਂ ਵਾਇਰਲ

By  Shanker Badra July 6th 2021 11:56 AM

ਮਨਾਲੀ :ਕੋਰੋਨਾ ਦੀ ਲਾਗ ਦੇ ਕੇਸ ਘੱਟਣ ਅਤੇ ਸਰਕਾਰ ਤੋਂ ਕੋਵਿਡ -19 ਪਾਬੰਦੀਆਂ ਵਿਚ ਢਿੱਲ ਮਿਲਣ ਤੋਂ ਬਾਅਦ ਮਨਾਲੀ (Manali ) , ਸ਼ਿਮਲਾ (Shimla ) , ਮਸੂਰੀ ਵਰਗੇ ਪਹਾੜੀ ਸਟੇਸ਼ਨਾਂ 'ਤੇ (Manali Tourists ) ਸੈਲਾਨੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਗਰਮੀ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਪਹਾੜੀ ਸਟੇਸ਼ਨ ਵੱਲ ਜਾ ਰਹੇ ਹਨ। ਇਸ ਨਾਲ ਲੰਬੇ ਸਮੇਂ ਬਾਅਦ ਸੈਰ ਸਪਾਟਾ ਖੇਤਰ ਨਾਲ ਜੁੜੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਆਈ ਹੈ ਪਰ ਬਹੁਤ ਸਾਰੇ ਲੋਕ ਭੀੜ ਨੂੰ ਵੇਖ ਕੇ ਕੋਵਿਡ -19 ਦੀ ਤੀਜੀ ਲਹਿਰ ਦੀ ਚੇਤਾਵਨੀ ਦੇ ਰਹੇ ਹਨ।

ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਮਨਾਲੀ ਵਿੱਚ ਸੈਲਾਨੀ ਦੀ ਭੀੜ , ਤਸਵੀਰਾਂ ਹੋਈਆਂ ਵਾਇਰਲ

ਪੜ੍ਹੋ ਹੋਰ ਖ਼ਬਰਾਂ : ਕੈਪਟਨ ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ , ਕੀ ਖ਼ਤਮ ਹੋਵੇਗਾ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ?

ਕੋਰੋਨਾ ਵਾਇਰਸ ਦੀ ਲਾਗ ਦਰ ਵਿੱਚ ਕਮੀ ਦੇ ਬਾਅਦ ਬਹੁਤ ਸਾਰੇ ਰਾਜਾਂ ਵਿੱਚ ਪਾਬੰਦੀਆਂ ਹਟਾਉਣ ਤੋਂ ਬਾਅਦ ਹਜ਼ਾਰਾਂ ਯਾਤਰੀ ਸੈਰ-ਸਪਾਟਾ ਸਥਾਨਾਂ 'ਤੇ ਪਹੁੰਚ ਰਹੇ ਹਨ। ਇਸ ਦੌਰਾਨ ਹਜ਼ਾਰਾਂ ਲੋਕ ਮਨਾਲੀ ਵੀ ਪਹੁੰਚੇ। ਸੈਲਾਨੀਆਂ ਨੇ ਮਨਾਲੀ ਦੀ ਕੁਦਰਤੀ ਖੂਬਸੂਰਤੀ ਦਾ ਅਨੰਦ ਵੀ ਲਿਆ ਪਰ ਇੰਟਰਨੈੱਟ 'ਤੇ ਮਨਾਲੀ 'ਚ ਸੈਲਾਨੀਆਂ ਦੀ ਭੀੜ ਦੀਆਂ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ , ਉਹ ਥੋੜੀਆਂ ਡਰਾਉਣੀਆਂ ਹਨ।

ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਮਨਾਲੀ ਵਿੱਚ ਸੈਲਾਨੀ ਦੀ ਭੀੜ , ਤਸਵੀਰਾਂ ਹੋਈਆਂ ਵਾਇਰਲ

ਪਿਛਲੇ ਦਿਨਾਂ ਵਿੱਚ ਮਨਾਲੀ ਦੇ ਹੋਟਲਾਂ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਸੋਸ਼ਲ ਮੀਡੀਆ 'ਤੇ ਮਨਾਲੀ ਦੀਆਂ ਭੀੜ ਭਰੀਆਂ ਸੜਕਾਂ ਨੂੰ ਵੇਖ ਕੇ ਬਹੁਤ ਸਾਰੇ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਇੰਟਰਨੈਟ ਵੀ ਉਬਲ ਆਇਆ ਹੈ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਇਸ ਭੀੜ ਬਾਰੇ ਚਿੰਤਾ ਜ਼ਾਹਰ ਕਰ ਰਹੇ ਹਨ, ਜਦਕਿ ਦੂਜੇ ਪਾਸੇ ਬਹੁਤ ਸਾਰੇ ਲੋਕ ਮਜ਼ਾਕੀਆ ਮੇਮਜ਼ ਸ਼ੇਅਰ ਕਰ ਰਹੇ ਹਨ।

ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਮਨਾਲੀ ਵਿੱਚ ਸੈਲਾਨੀ ਦੀ ਭੀੜ , ਤਸਵੀਰਾਂ ਹੋਈਆਂ ਵਾਇਰਲ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਕਾਰਨ ਪੂਰਾ ਭਾਰਤ ਰੁੱਕ ਗਿਆ ਸੀ। ਇਸ ਦੌਰਾਨ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਸੈਰ-ਸਪਾਟਾ ਸਥਾਨ ਵੀ ਬੰਦ ਰਹੇ ਹਨ, ਜਦੋਂ ਕਿ ਹੁਣ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਰੁਕਣ ਤੋਂ ਬਾਅਦ ਲੋਕ ਸੈਲਾਨੀ ਸਥਾਨ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਕੁੱਝ ਹੀ ਮਹੀਨਿਆਂ ਬਾਅਦ ਕੋਰੋਨਾ ਦੀ ਤੀਜੀ ਲਹਿਰ ਆਵੇਗੀ , ਜਿਸ ਨੂੰ ਲੈ ਕੇ ਮਾਹਿਰ ਚਿੰਤਾ ਪ੍ਰਗਟ ਕਰ ਰਹੇ ਹਨ।

-PTCNews

Related Post